Monday, 19 May 2014

ਸੂਕਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋ 30 ਜੂਨ ਤੱਕ
7654 ਅਧਿਆਪਕਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਨੇ ਕੀਤੀਆਂ ਰੈਗੂਲਰ, ਸੂਕਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋ
ਚੰਡੀਗੜ੍ਹ, 19 ਮਈ (ਗਗਨਦੀਪ ਸੋਹਲ) :
ਪੰਜਾਬ ਸਰਕਾਰ ਵਲੋਂ ਠੇਕੇ 'ਤੇ ਰੱਖੇ ਗਏ 7654 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਇਕ ਸਮਾਗਮ ਦੌਰਾਨ 3 ਸਾਲ ਲਈ ਠੇਕੇ 'ਤੇ ਰੱਖੇ ਗਏ 7654 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਕੇ ਪੱਤਰਾ ਦੀ ਵੰਡ ਕੀਤੀ।
ਇਕ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਦੱਸਿਆ ਕਿ ਰੈਗੂਲਰ ਕੀਤੇ ਅਧਿਆਪਕਾਂ ਵਿਚ 424 ਹਿਸਾਬ ਮਾਸਟਰ, 649 ਪੰਜਾਬੀ ਮਾਸਟਰ, 155 ਸਾਇੰਸ ਮਾਸਟਰ, 249 ਆਰਟ ਐਂਡ ਕਰਾਫਟ ਟੀਚਰ, 96 ਲਾਇਰਰੇਰੀ ਰਿਸਟੋਰਰ, 168 ਐਸ ਐਲ ਏ ਅਤੇ 256 ਲੈਕਚਰਾਰ ਸ਼ਾਮਲ ਸਨ। ਉਨਾਂ ਕਿਹਾ ਕਿ ਬਾਕੀ ਰਹਿੰਦੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਵੀ 6 ਅਪ੍ਰੈਲ 2014 ਤੋਂ ਹੀ ਜਾਇਨਿੰਗ ਹੋਵੇਗੀ ਅਤੇ ਉਨ੍ਹਾਂ ਦੇ ਰੈਗੂਲਰ ਨਿਯੂਕਤੀ ਪੱਤਰ ਜਲਦ ਹੀ ਸਬੰਧਤ ਜਿਲ੍ਹੇ ਦੇ ਸਿੱਖਿਆ ਅਫਸਰ ਨੂੰ ਭੇਜੇ ਜਾਣਗੇ।
ਸਿੱਖਿਆ ਮੰਤਰੀ ਨੇ ਸਮੂਹ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਤਾਇਨਾਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਮਿਹਨਤ ਸਦਕਾ ਹੀ ਪੰਜਾਬ ਸਮੁੱਚੇ ਦੇਸ਼ ਵਿਚੋਂ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਿਆ ਹੈ। ਉਨ੍ਹਾਂ ਦੱਸਿਆ ਕਿ ਯੋਗ ਨਤੀਜੇ ਲਿਆਉਣ ਵਾਲੇ ਸਕੂਲਾਂ ਨੂੰ 15 ਅਗਸਤ 2014 ਨੂੰ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚਾ, ਪੀਣ ਵਾਲਾ ਸਾਫ ਪਾਣੀ, ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ, ਵਧੇਰੇ ਦਰਖਤ ਲਗਾਉਣ ਅਤੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਚਿਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ 1 ਜੂਨ ਤੋਂ 30 ਜੂਨ 2014 ਤੱਕ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੀ ਵੀ ਐਲਾਨ ਵੀ ਕੀਤਾ।
ਸਮਾਗਮ ਦੌਰਾਨ ਪ੍ਰਮੁੱਖ ਸਕੱਤਰ ਸਿੱਖਿਆ ਸ਼੍ਰੀਮਤੀ ਅੰਜਲੀ ਭਾਵਰਾ, ਐ.ਐਸ.ਪੀ.ਡੀ ਸ਼੍ਰੀਮਤੀ ਪਰਮਪਾਲ ਕੌਰ, ਡੀ.ਪੀ.ਆਈ (ਸੈ.ਸਿ) ਸ਼੍ਰੀ ਕਮਲ ਗਰਗ, ਡੀ.ਪੀ.ਆਈ (ਐ.ਸਿ) ਦਰਸ਼ਨ ਕੌਰ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਹੋਰ ਉਚ ਅਧਿਕਾਰੀ ਸ਼ਾਮਲ ਸਨ।

No comments: