Saturday, 17 May 2014

ਰੈਗੂਲਰ ਵਿਦਿਆਰਥੀਆਂ ਦੇ ਦਾਖ਼ਲਾ ਸ਼ਡਿਊਲ ਦੀ ਅੰਤਿਮ ਤਾਰੀਖ 'ਚ ਵਾਧਾ
ਅਜੀਤਗੜ੍ਹ, 16 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਵੱਲੋਂ ਸਬੰਧਿਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁਖੀਆਂ ਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕਰਦਿਆਂ ਦੱਸਿਆ ਗਿਆ ਹੈ ਕਿ ਬੋਰਡ ਵੱਲੋਂ ਦਾਖਲਾ ਸਾਲ 2014-15 ਲਈ 9ਵੀਂ, 10ਵੀਂ, 11ਵੀਂ ਤੇ 12ਵੀਂ ਸ਼੍ਰੇਣੀਆਂ ਲਈ ਸਕੂਲਾਂ ਵਿਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਦੇ ਦਾਖਲਾ ਸ਼ਡਿਊਲ ਦੀ ਅੰਤਿਮ ਤਾਰੀਖ 'ਚ 15 ਜੁਲਾਈ ਤੱਕ ਦਾ ਵਾਧਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਸੀ. ਸੀ. ਈ.ਮੋਡਿਊਲ ਅਨੁਸਾਰ ਮਈ ਮਹੀਨੇ 'ਚ ਲਿਆ ਜਾਣ ਵਾਲਾਮਹੀਨਾਵਾਰ ਟੈਸਟ ਅਗਸਤ 'ਚ ਹੋਣ ਵਾਲੇ ਮਹੀਨਾਵਾਰ ਟੈਸਟ ਤੋਂ ਪਹਿਲਾਂ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲੱਬਧ ਹੈ।

No comments: