ਸਰਕਾਰ ਵੱਲੋਂ ਪੰਜਾਬ ਦੇ ਸਾਢੇ 5 ਹਜ਼ਾਰ ਸਰਕਾਰੀ ਅਧਿਆਪਕ ਰੈਗੂਲਰ ਕਰਨ ਲਈ ਹਰੀ ਝੰਡੀ
ਚੰਡੀਗੜ੍ਹ, 16 ਜਨਵਰੀ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ ਲੱਗਭਗ ਸਾਢੇ 5 ਹਜ਼ਾਰ ਅਧਿਆਪਕਾਂ ਦੀਆਂ ਸੇਵਾਂਵਾਂ ਆਉਂਦੀ 6 ਅਪ੍ਰੈਲ ਤੋਂ ਰੈਗੂਲਰ ਹੋ ਜਾਣਗੀਆਂ | ਸਰਕਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦਿਆਂ ਠੇਕਾ ਆਧਾਰਿਤ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ 31 ਜਨਵਰੀ ਤੱਕ ਉਨ੍ਹਾਂ ਦੇ ਲੋੜੀਂਦੇ ਵੇਰਵੇ ਭੇਜਣ ਦੇ ਹੁਕਮ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ '7654' ਨਾਮ ਨਾਲ ਜਾਣੇ ਜਾਂਦੇ ਇਹ ਅਧਿਆਪਕ ਸਾਲ 2011 ਵਿਚ ਠੇਕੇ 'ਤੇ ਭਰਤੀ ਕੀਤੇ ਗਏ ਸਨ | ਹਾਲਾਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਵੇਲੇ ਸਰਕਾਰ ਨੇ ਲਿਖਤੀ ਰੂਪ ਵਿਚ ਇਹ ਆਖ ਦਿੱਤਾ ਸੀ ਕਿ 3 ਸਾਲ ਬਾਅਦ ਇਨ੍ਹਾਂ ਅਧਿਆਪਕਾਂ ਦੇ ਕੇਸ ਰੈਗੂਲਰ ਨਿਯੁਕਤੀ ਲਈ ਵਿਚਾਰੇ ਜਾਣਗੇ, ਪ੍ਰੰਤੂ ਇਸਦੇ ਬਾਵਜੂਦ ਪਿਛਲੇ 3 ਸਾਲ ਇਨ੍ਹਾਂ ਅਧਿਆਪਕਾਂ 'ਚ ਆਪਣੀ ਰੈਗੂਲਰ ਨਿਯੁਕਤੀ ਨੂੰ ਲੈ ਕੇ ਚਿੰਤਾ ਵਾਲੀ ਸਥਿਤੀ ਹੀ ਬਣੀ ਰਹੀ ਅਤੇ ਇਹ ਅਧਿਆਪਕ ਆਪਣੇ ਰੈਗੂਲਰ ਨਿਯੁਕਤੀ ਨੂੰ ਲੈ ਕੇ ਸੰਘਰਸ਼ ਕਰਦੇ ਰਹੇ | ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ 7654 ਅਧਿਆਪਕਾਂ ਦੀ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਰੈਗੂਲਰ ਨਿਯੁਕਤੀ ਭਾਵੇ ਅਪ੍ਰੈਲ 2014 ਤੋਂ ਕਰ ਦਿੱਤੀ ਜਾਵੇ ਪ੍ਰੰਤੂ ਰੈਗੂਲਰ ਨਿਯੁਕਤੀ ਦਾ ਪੱਤਰ ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਜਾਰੀ ਕਰ ਦਿੱਤਾ ਜਾਵੇ | ਚੋਣਾਂ ਸਿਰ 'ਤੇ ਹੋਣ ਕਾਰਨ ਸਰਕਾਰ ਨੇ ਯੂਨੀਅਨ ਦੀ ਮੰਗ ਮੰਨਦਿਆਂ 6 ਅਪ੍ਰੈਲ ਤੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ | ਐਮ. ਫਿਲ ਅਤੇ ਪੀ. ਐਚ. ਡੀ. ਤੱਕ ਦੀ ਉੱਚ ਵਿੱਦਿਅਕ ਯੋਗਤਾ ਰੱਖਣ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਹੁਣ ਤੱਕ ਇਕ ਚੌਥਾਈ ਤਨਖਾਹ ਹੀ ਮਿਲ ਰਹੀ ਸੀ | ਡੀ. ਪੀ. ਆਈ. ਸੈਕੰਡਰੀ ਡਾ: ਕਮਲ ਗਰਗ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ 31 ਜਨਵਰੀ ਤੱਕ ਇਨ੍ਹਾਂ ਅਧਿਆਪਕਾਂ ਦੇ ਵਿੱਦਿਅਕ ਯੋਗਤਾ ਸੰਬੰਧੀ ਸਾਰੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਨਿਯੁਕਤੀ ਪੱਤਰ ਤੇ ਹਾਜ਼ਰੀ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ, ਕੋਈ ਸ਼ਿਕਾਇਤ/ਪੜਤਾਲ ਰਹਿੰਦੀ ਨਾ ਹੋਣ ਸੰਬੰਧੀ ਸਰਟੀਫਿਕੇਟ, ਕੰਮ ਤੇ ਆਚਰਣ ਸੰਬੰਧੀ ਸਰਟੀਫਿਕੇਟ ਮੰਗੇ ਹਨ |

No comments:
Post a Comment