Thursday, 27 November 2014

ਸਿੱਖ ਰਾਜ ਦੇ ਆਖਰੀ ਵਾਰਸ ਮਹਾਰਾਜਾ ਦਲੀਪ ਸਿੰਘ ਦੇ ਸੰਘਰਸ਼ ਤੇ ਆਧਾਰਤ ਫਿਲਮ 'ਬੇਇਨਸਾਫੀ ਦੀ ਦਾਸਤਾਨ' ਦੀ ਰਿਲੀਜ਼

 (News posted on: 27 Nov 2014)
 Email Print 

ਐਸ.ਏ.ਐਸ. ਨਗਰ (ਬਾਬੂਸ਼ਾਹੀ ਬਿਊਰੋ) : ਅੱਜ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸਭਾ, ਫੇਜ-9 ਵਿਖੇ ਸਿੱਖ ਰਾਜ ਦੀ ਗਾਥਾ ਨੂੰ ਦਰਸਾਉੱਦੀ ਪੰਜਾਬੀ ਦਸਤਾਵੇਜੀ ਟੈਲੀ ਫਿਲਮ 'ਬੇਇਨਸਾਫੀ ਦੀ ਦਾਸਤਾਨ... ਮਹਾਰਾਜਾ ਦਲੀਪ ਸਿੰਘ' ਦੀ ਪੇਸ਼ਕਾਰੀ ਕੀਤੀ ਗਈ। ਇਹ ਫਿਲਮ ਚੰਡੀਗੜ੍ਹ ਦੇ ਰਹਿਣ ਵਾਲੇ ਫਿਲਮ ਨਿਰਮਾਤਾ ਅਰਮਜੀਤ ਸਿੰਘ ਵੱਲੋੱ ਉਹਨਾਂ ਦੇ ਆਪਣੇ ਬੈਨਰ 'ਕ੍ਰਿਏਟਿਵ ਵਿਜ਼ਨ ਫਿਲਮਜ਼' ਵੱਲੋੱ ਤਿਆਰ ਕੀਤੀ ਗਈ ਹੈ। ਇੱਕ ਘੰਟੇ ਦੀ ਇਸ ਫਿਲਮ ਨੂੰ ਸੰਪੂਰਨ ਤੌਰ ਤੇ ਇਤਿਾਸਕ ਤੱਥਾਂ ਤੇ ਆਧਾਰਤ ਰੱਖਿਆ ਗਿਆ ਹੈ। ਫਿਲਮ ਦੇ ਨਿਰਮਾਤਾ ਅਮਰਜੀਤ ਸਿੰਘ ਇਸ ਤੋੱ ਪਹਿਲਾਂ ਵੀ ਸਿੱਖ ਅਤੇ ਪੰਜਾਬ ਇਤਿਹਾਸ ਤੇ ਫਿਲਮਾਂ ਅਤੇ ਲੇਜ਼ਰ ਸ਼ੋਅ ਕਰ ਚੁੱਕੇ ਹਨ, ਜਿੰਨ੍ਹਾਂ ਨੂੰ ਦੇਸ਼-ਵਿਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਂਦਾ ਰਿਹਾ ਹੈ।
ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਨੇ ਦੱਸਿਆ ਕਿ ਫਿਲਮ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋੱ ਇਲਾਵਾ ਇੰਗਲੈਂਡ ਅਤੇ ਫਰਾਂਸ ਵਿੱਚ ਵੀ ਫਿਲਮਾਇਆ ਗਿਆ ਹੈ। ਸੰਨ 1799 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋੱ 'ਸਰਕਾਰ-ਏ-ਖਾਲਸਾ' ਦੀ ਸਥਾਪਨਾ ਤੋੱ ਲੈ ਕੇ ਉਨ੍ਹਾਂ ਦੇ ਅਕਾਲ ਚਲਾਣੇ ਅਤੇ ਇਸ ਤੋੱ ਬਾਅਦ ਰਾਣੀ ਜਿੰਦਾਂ ਅਤੇ ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਵੱਲੋੱ ਅੰਗਰੇਜ਼ ਹਕੂਮਤ ਵਿਰੁੱਧ ਕੀਤੇ ਸੰਘਰਸ਼ ਦੀ ਇਹ ਅਣਕਹੀ ਦਾਸਤਾਨ ਹੈ, ਜੋ ਲੱਗਭਗ ਇੱਕ ਸੌ ਵਰ੍ਹੇ ਦੀ ਇਤਿਾਸਕ ਯਾਤਰਾ ਨੂੰ ਦਰਸਾਉੱਦੀ ਹੈ।
ਦਸਤਾਵੇਜੀ ਆਧਾਰ ਤੇ ਬਣੀ ਇਸ ਫਿਲਮ ਵਿੱਚ ਕਿਸੇ ਵੀ ਕਿਰਦਾਰ ਦੀ ਅਦਾਕਾਰੀ ਨਹੀੱ ਕੀਤੀ ਗਈ ਪਰ ਇਸਦੇ ਗੀਤਾਂ ਨੂੰ ਅਦਾਕਾਰਾਂ ਵੱਲੋੱ ਬਾ-ਖੂਬੀ ਨਿਭਾਇਆ ਗਿਆ ਹੈ। ਗੀਤਾਂ ਦੇ ਬੋਲ ਇਤਿਹਾਸ ਦੀ ਗਾਥਾ ਨੂੰ ਹੀ ਦੱਸਦੇ ਹੋਏ ਇਸ ਦਸਤਾਵੇਜੀ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਨਵੀੱ ਪੇਸ਼ਕਾਰੀ ਦਾ ਅਹਿਸਾਸ ਦਿਵਾਉੱਦੇ ਹਨ।
ਫਿਲਮ ਦੇ ਨਿਰਦੇਸ਼ਕ ਪ੍ਰੋ: ਪੀ.ਐਸ. ਨਿਰੂਲਾ ਹਨ ਅਤੇ ਸੰਗੀਤ ਵਰਿੰਦਰ ਬਚਨ ਵੱਲੋੱ ਤਿਆਰ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਨਿਰਦੇਸ਼ਕ ਨਰੂਲਾ ਨੇ ਦੱਸਿਆ ਕਿ 3 ਸਾਲ ਦੀ ਮੇਹਨਤ ਤੋੱ ਬਾਅਦ ਇਸ ਫਿਲਮ ਨੂੰ ਸੰਗਤਾਂ ਸਨਮੁੱਖ ਪੇਸ਼ ਕਰਦੇ ਹੋਏ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਜਾ ਕੇ ਉੱਥੋੱ ਦੀਆਂ ਇਤਿਹਾਸਕ ਚੀਜ਼ਾਂ ਅਤੇ ਇਮਾਰਤਾਂ ਆਦਿ ਨੂੰ ਸ਼ੂਟ ਕਰਨਾ ਕੋਈ ਸੌਖਾ ਕੰਮ ਨਹੀੱ ਸੀ। ਫਿਲਮ ਵਿੱਚ ਮਹਾਰਾਜਾ ਰਣਜੀਤ ਸਿੰਘ, ਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਅਨੇਕਾਂ ਵੱਡਮੁੱਲੀਆਂ ਵਸਤੂਆਂ ਅਤੇ ਦਸਤਾਵੇਜ਼ ਵਿਖਾਏ ਗਏ ਹਨ, ਜਿੰਨ੍ਹਾਂ ਵਿੱਚੋੱ ਸਭ ਤੋੱ ਮਹੱਤਵਪੂਰਨ ਸ਼ੇਰੇ ਪੰਜਾਬ ਦੀ ਸੋਨੇ ਦੀ ਕੁਰਸੀ ਅਤੇ ਕੋਹੇਨੂਰ ਹੀਰਾ ਵੀ ਸ਼ਾਮਲ ਹਨ। ਫਿਲਮ ਦੇ ਕੈਮਰਾਮੈਨ ਜਤਿੰਦਰ ਸ਼ਰਮਾ ਹਨ। ਅੰਮ੍ਰਿਤਪਾਲ ਸਿੰਘ ਬਿੱਲਾ, ਅਮਰਿੰਦਰ ਰਾਣਾ ਅਤੇ ਸ਼ਮਸ਼ੀਰ ਨੇ ਗੀਤਾਂ ਉੱਤੇ ਵਧੀਆ ਅਦਾਕਾਰੀ ਪੇਸ਼ ਕੀਤੀ ਹੈ।
ਗੁਰਦੁਆਰਾ ਕਮੇਟੀ ਫੇਜ਼-9, ਮੋਹਾਲੀ ਵੱਲੋੱ ਇਸ ਫਿਲਮ ਦੀ ਵੱਡੇ ਪੱਧਰ ਤੇ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਵੱਡੀ ਸੰਖਿਆ ਵਿੱਚ ਸੰਗਤਾਂ ਨੇ ਵੇਖਿਆ ਅਤੇ ਸਰਾਹਿਆ। ਨਿਰਮਾਤਾ ਅਮਰਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਇਸ ਫਿਲਮ ਦਾ ਪਹਿਲਾ ਸ਼ੋਅ ਸੀ, ਆਉੱਦੇ ਸਮੇੱ ਵਿੱਚ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ, ਸੰਸਥਾਵਾਂ ਦੇ ਸਹਿਯੋਗ ਨਾਲ ਹੋਰ ਥਾਈੱ ਵੀ ਅਜਿਹੇ ਸ਼ੋਅ ਆਯੋਜਿਤ ਕੀਤੇ ਜਾਣਗੇ, ਤਾਂ ਕਿ ਆਮ ਲੋਕਾਂ ਨੂੰ ਸਿੱਖ ਇਤਿਹਾਸ ਦੇ ਇਨ੍ਹਾਂ ਪਹਿਲੂਆਂ ਤੋੱ ਵੀ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਗੁਰਦੁਆਰਾ ਸਾਹਿਬ ਫੇਜ਼-9, ਮੋਹਾਲੀ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਧਾਨ ਸ੍ਰ.ਜਸਵਿੰਦਰ ਸਿੰਘ ਵੱਲੋੱ ਨਿਰਮਾਤਾ ਅਮਰਜੀਤ ਸਿੰਘ, ਨਿਰਦੇਸ਼ਕ ਪ੍ਰੋ: ਪੀ.ਐਸ. ਨਿਰੂਲਾ, ਕੈਮਰਾਮੈਨ ਜਤਿੰਦਰ ਸ਼ਰਮਾ, ਅਵਾਜ਼ ਕਲਾਕਾਰ ਕੁਲਵਿੰਦਰ ਖੰਡਾ ਅਤੇ ਐਕਟਰ ਅੰਮ੍ਰਿਤਪਾਲ ਸਿੰਘ ਬਿੱਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਫਿਲਮ ਨੂੰ ਸੰਗਤਾਂ ਵੱਲੋੱ ਭਰਵਾਂ ਹੁੰਗਾਰਾ ਮਿਲਿਆ।

No comments: