ਈਟੀਟੀ ਅਧਿਆਪਕਾਂ ਦਾ ਧਰਨਾ: ਐਕਸ਼ਨ ਕਮੇਟੀ ਦੇ 9 ਮੈਂਬਰਾਂ ਖਿਲਾਫ਼ ਕੇਸ ਦਰਜ
Posted On January - 16 - 2014
ਪ੍ਰਸ਼ੋਤਮ ਬੱਲੀ
ਬਰਨਾਲਾ,16 ਜਨਵਰੀ
ਪਿੰਡ ਚੀਮਾਂ ਦੀ ਟੈਂਕੀ ’ਤੇ ਮਹੀਨੇ ਭਰ ਤੋਂ ਪੱਕੀ ਨੌਕਰੀ ਲਈ ਸੰਘਰਸ਼ੀ ਮੋਰਚਾ ਲਾਈ ਬੈਠੇ ਈਜੀਐਸ/ਈਟੀਟੀ ਅਧਿਆਪਕਾਂ ਵੱਲੋਂ ਬੀਤੀ ਰਾਤ ਸਥਾਨਕ ਬਠਿੰਡਾ ਟੀ-ਪੁਆਇੰਟ ’ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਦੇਖਦਿਆਂ ਟਰੈਫ਼ਿਕ ਜਾਮ ਲਗਾਉਣ ਦੇ ਮਾਮਲੇ ਸਬੰਧੀ ਬਰਨਾਲਾ ਪੁਲੀਸ ਨੇ ਯੂਨੀਅਨ ਦੇ 9 ਐਕਸ਼ਨ ਕਮੇਟੀ ਮੈਂਬਰਾਂ ਸਮੇਤ ਦੋ ਤੋਂ ਤਿੰਨ ਸੌ ਧਰਨਾਕਾਰੀ ਅਧਿਆਪਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਇਨ੍ਹਾਂ ਧਾਰਾਵਾਂ ’ਚ ਕੌਮੀ ਸ਼ਾਹਰਾਹ ਐਕਟ ਦੀ ਧਾਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਅਧਿਆਪਕ ਸੰਘਰਸ਼ ਲਈ ਬਜ਼ਿੱਦ ਹਨ।
ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇੱਧਰੋਂ ਮਾਲੇਰਕੋਟਲਾ ਲਈ ਲੰਘਣ ਦੀ ਸੂਚਨਾ ਮਿਲਣ ’ਤੇ ਈਟੀਟੀ ਅਧਿਆਪਕਾਂ ਨੇ ਬਰਨਾਲਾ ਦੇ ਬਠਿੰਡਾ ਟੀ-ਪੁਆਇੰਟ ਵਿੱਚ ਸ੍ਰੀ ਬਾਦਲ ਦਾ ਘਿਰਾਓ ਕਰਨ ਹਿੱਤ ਟਰੈਫ਼ਿਕ ਜਾਮ ਲਗਾ ਦਿੱਤਾ ਸੀ। ਇਸ ਦੌਰਾਨ ਪੁਲੀਸ ਅਤੇ ਅਧਿਆਪਕਾਂ ਵਿਚ ਹੋਈ ਧੱਕਾ-ਮੁੱਕੀ ’ਚ ਇਕ ਗਰਭਵਤੀ ਅਧਿਆਪਕਾ ਸਮੇਤ ਤਿੰਨ ਅਧਿਆਪਕਾਵਾਂ ਜ਼ਖ਼ਮੀ ਹੋ ਗਈਆਂ ਸਨ। ਇਹ ਜਾਮ/ਧਰਨਾ ਕੜਾਕੇ ਦੀ ਠੰਢ ਦੇ ਬਾਵਜੂਦ ਤਕਰੀਬਨ ਅੱਧੀ ਰਾਤ ਤੱਕ ਜਾਰੀ ਰਿਹਾ ਭਾਵੇਂ ਕਿ ਜ਼ਿਲ੍ਹਾ ਪੁਲੀਸ ਨੇ ਉੱਪ ਮੁੱਖ ਮੰਤਰੀ ਨੂੰ ਬਦਲਵੇਂ ਰੂਟ ਰਾਹੀਂ ਚੁਪ ਚੁਪੀਤੇ ਲੰਘਾ ਦਿੱਤਾ ਸੀ। ਦੇਰ ਰਾਤ ਜ਼ਿਲ੍ਹਾ ਪੁਲੀਸ ਮੁਖੀ ਉਪਿੰਦਰਜੀਤ ਸਿੰਘ ਘੁੰਮਣ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਮਨਾਉਣ ਲਈ ਪੁੱਜੇ ਪਰ ਰੋਹ ਵਿੱਚ ਆਏ ਅਧਿਆਪਕ ਟੱਸ ਤੋਂ ਮੱਸ ਨਾ ਹੋਏ। ਐਕਸ਼ਨ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਜੋਈਆਂ ਨੇ ਦੱਸਿਆ ਕਿ ਐਸਐਸਪੀ ਦੀਆਂ ਹਦਾਇਤਾਂ ’ਤੇ ਅੱਧੀ ਰਾਤ ਨੂੰ ਦੋ ਤੋਂ ਢਾਈ ਸੌ ਅਧਿਆਪਕਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਥਾਣੇ ਡੱਕ ਦਿੱਤਾ ਸੀ। ਇੱਥੇ ਅਧਿਆਪਕਾਂ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਵਿੱਚ ਖੁੱਲ੍ਹੇ ਆਸਮਾਨ ਹੇਠ ਬਿਠਾਈ ਰੱਖਿਆ। ਉਧਰ ਬਰਨਾਲਾ ਪੁਲੀਸ ਨੇ ਐਕਸ਼ਨ ਕਮੇਟੀ ਦੇ ਨੌਂ ਆਗੂਆਂ ਅਵਤਾਰ ਸਿੰਘ,ਮੱਖਣ ਸਿੰਘ, ਸੁਖਚੈਨ ਸਿੰਘ ਵਾਸੀ ਮਾਨਸਾ, ਗੁਰਮੀਤ ਸਿੰਘ ਵਾਸੀ ਉਗੋਕੇ, ਕੁਲਵਿੰਦਰ ਸਿੰਘ ਵਾਸੀ ਜੋਈਆਂ, ਮਦਨ ਲਾਲ ਵਾਸੀ ਜੌੜਕੀਆਂ, ਸਤਵਿੰਦਰ ਕੌਰ ਸੰਧੂ ਫ਼ਰੀਦਕੋਟ, ਸੋਮਾ ਰਾਣੀ ਅਬੋਹਰ ਤੇ ਵੀਰਪਾਲ ਕੌਰ ਵਾਸੀ ਸਿਧਾਣਾ ਖਿਲਾਫ਼ ਜਾਮ ਲਾ ਕੇ ਆਵਾਜਾਈ ਨੂੰ ਰੋਕਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇੱਥੇ ਦੱਸਣਯੋਗ ਹੈ ਕਿ ਰੁਜ਼ਗਾਰ ਮੰਗਦੇ ਅਧਿਆਪਕਾਂ ਖਿਲਾਫ਼ ਲਗਾਈ ਗਈ ਨੈਸ਼ਨਲ ਹਾਈਵੇ ਐਕਟ ਦੀ ਧਾਰਾ 8 ਬੀ ਜਿਸ ਲਈ 5 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਧਾਰਾ ਦੀ ਸੂਬੇ ਅੰਦਰ ਆਏ ਦਿਨ ਸਿਆਸੀ ਮੁੱਦਿਆਂ ’ਤੇ ਸੜਕਾਂ ’ਤੇ ਧਰਨੇ ਲਾ ਕੇ ਟਰੈਫ਼ਿਕ ਜਾਮ ਕਰਦੇ ਅਕਾਲੀ, ਕਾਂਗਰਸੀ ਤੇ ਹੋਰ ਜਥੇਬੰਦੀਆਂ ਖਿਲਾਫ਼ ਕਿਤੇ ਵਰਤੋਂ ਨਹੀਂ ਕੀਤੀ ਗਈ ਹੈ।

No comments:
Post a Comment