Tuesday, 11 March 2014

ਚੋਣ ਡਿਊਟੀ ਨੇੜਲੇ ਬਲਾਕਾਂ ਵਿਚ ਲਗਾਉਣ ਦੀ ਮੰਗ
ਮੁਕੇਰੀਆਂ, 10 ਮਾਰਚ (ਰਾਮਗੜ੍ਹੀਆ)-ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਰਜਤ ਮਹਾਜਨ, ਜਨਰਲ ਸਕੱਤਰ ਪੰਜਾਬ ਜਸਵੀਰ ਤਲਵਾੜਾ ਤੇ ਪ੍ਰਧਾਨ ਸੁਰਜੀਤ ਰਾਜਾ ਨੇ ਮੁੱਖ ਚੋਣ ਤੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀ ਚੋਣ ਡਿਊਟੀ ਨੇੜਲੇ ਬਲਾਕਾਂ ਵਿਚ ਲਗਾਈ ਜਾਵੇ | ਉਨ੍ਹਾਂ ਮੰਗ ਕੀਤੀ ਕਿ ਪਤੀ ਪਤਨੀ ਵਿਚੋਂ ਇੱਕ ਦੀ ਡਿਊਟੀ ਲਗਾਈ ਜਾਵੇ, ਔਰਤ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਤੀਸ਼ ਮੁਕੇਰੀਆਂ, ਵਰਿੰਦਰ ਵਿਕੀ, ਦਿਲਬਾਗ ਹਾਜੀਪੁਰ, ਅਸ਼ੋਕ ਬੁੱਲੋ੍ਹਵਾਲ ਬਲਦੇਵ ਟਾਂਡਾ, ਮਨਿੰਦਰਜੀਤ ਕੌਰ, ਤਜਿੰਦਰ ਕੌਰ, ਅਜਮੇਰ ਸਿੰਘ, ਅਨੁਪ੍ਰੀਤ ਕੌਰ, ਸੈਲਜ ਆਦਿ ਹਾਜ਼ਰ ਸਨ |

No comments: