Friday, 14 March 2014

ਜਾਣੋ- ਕੀ ਹੈ ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਲੱਗਣ ਵਾਲੀ ਸਿਆਹੀ ਦਾ ਰਾਜ਼
Mar 13, 6:38 PM
ਨਵੀਂ ਦਿੱਲੀ- ਤੁਸੀਂ ਜਦੋਂ ਵੋਟ ਪਾਉਣ ਜਾਂਦੇ ਹੋ ਤਾਂ ਤੁਹਾਡੀ ਉਂਗਲੀ 'ਤੇ ਸਿਆਹੀ ਦਾ ਇਕ ਨਿਸ਼ਾਨ ਲਗਾ ਦਿੱਤਾ ਜਾਂਦਾ ਹੈ। ਇਹ ਨਿਸ਼ਾਨ ਮਹੀਨਾ ਭਰ ਤੁਹਾਡੀ ਉਂਗਲੀ 'ਤੇ ਰਹਿੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੰਨੀ ਪੱਕੀ ਸਿਆਹੀ ਆਉਂਦੀ ਕਿਥੋਂ ਹੈ। ਇਸ ਸਿਆਹੀ ਦਾ ਉਤਪਾਦਨ ਮੈਸੂਰ ਸਥਿਤ ਸਰਕਾਰੀ ਖੇਤਰ ਦੀ ਕੰਪਨੀ ਮੈਸੂਰ ਪੇਂਟਸ ਐਂਡ ਵਾਰਨਿਸ਼ ਕੰਪਨੀ ਵਲੋਂ ਕੀਤਾ ਜਾਂਦਾ ਹੈ,ਜੋ ਕਿ ਆਪਣੇ ਨਾਂ ਮੁਤਾਬਕ ਪੇਂਟ ਅਤੇ ਵਾਰਨਿਸ਼ ਬਣਾਉਂਦੀ ਹੈ ਅਤੇ ਚੋਣਾਂ ਮੌਕੇ ਚੋਣ ਕਮਿਸ਼ਨ ਦੇ ਆਰਡਰ 'ਤੇ ਇਹ ਸਿਆਹੀ ਵੀ ਤਿਆਰ ਕਰਦੀ ਹੈ। ਦੇਸ਼ 'ਚ ਇਸ ਤਰ੍ਹਾਂ ਦੀ ਸਿਆਹੀ ਬਣਾਉਣ ਵਾਲੀ ਇਹ ਇਕੋ-ਇਕ ਕੰਪਨੀ ਹੈ। ਪਹਿਲੀ ਵਾਰ ਨਾ ਮਿਟਣ ਵਾਲੀ ਸਿਆਹੀ ਦੀ ਵਰਤੋਂ ਤੀਸਰੀਆਂ ਆਮ ਚੋਣਾਂ 'ਚ 1962 'ਚ ਹੋਈਆਂ ਸਨ। ਇਸ ਦੇ ਨਿਰਮਾਣ ਦੀ ਕਹਾਣੀ ਵੀ ਕਾਫੀ ਰੋਚਕ ਹੈ। ਇਸ ਸਿਆਹੀ ਦਾ ਫਾਰਮੂਲਾ ਵੀ ਪੈਪਸੀ ਦੇ ਫਾਰਮੂਲੇ ਵਾਂਗ ਹੀ ਗੁਪਤ ਰੱਖਿਆ ਗਿਆ ਹੈ। ਇਹ ਫਾਰਮੂਲਾ ਦਿੱਲੀ ਸਥਿਤ ਨੈਸ਼ਨਲ ਫਿਜ਼ੀਕਲਲੈਬ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਇਸ ਦੇ ਬਦਲੇ 'ਚ ਰਾਇਲਟੀ ਮਿਲਦੀ ਹੈ। ਇਸ ਦਾ ਮੁੱਖ ਰਸਾਇਣ ਸਿਲਵਰ ਨਾਈਟ੍ਰੇਟ ਹੈ, ਜੋ ਕਿ ਪੰਜ ਤੋਂ 25 ਫੀਸਦੀ ਤੱਕ ਹੁੰਦਾ ਹੈ। ਬੈਂਗਨੀ ਰੰਗ ਦਾ ਇਹ ਰਸਾਇਣ ਰੌਸ਼ਨੀ 'ਚ ਆਉਂਦੇ ਹੀ ਆਪਣਾ ਰੰਗ ਬਦਲ ਦਿੰਦਾ ਹੈ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਮਿਟਾਇਆ ਨਹੀਂ ਜਾ ਸਕਦਾ। ਜਿਸ ਕੰਪਨੀ 'ਚ ਇਹ ਤਿਆਰ ਕੀਤਾ ਜਾਂਦਾ ਹੈ, ਉਹ ਕੰਪਨੀ ਮੈਸੂਰ ਦੇ ਰਾਜਾ ਨਲਵਾੜੀ ਕ੍ਰਿਸ਼ਣਰਾਜ ਵਾਡੀਆਰ ਵਲੋਂ 77 ਸਾਲ ਪਹਿਲਾਂ ਸਥਾਪਿਤ ਕੀਤੀ ਗਈ ਸੀ। ਆਜ਼ਾਦੀ ਤੋਂ ਬਾਅਦ ਸੂਬਾ ਸਰਕਾਰਨੇ ਉਸ ਦਾ ਰਾਸ਼ਟਰੀਕਰਨ ਕਰ ਦਿੱਤਾ, ਹਾਲਾਂਕਿ ਮਹਾਰਾਜਾ ਦੇ ਪਰਿਵਾਰ ਦਾ ਇਸ ਕੰਪਨੀ 'ਚ ਇਕ ਫੀਸਦੀ ਦੇ ਕਰੀਬ ਹਿੱਸਾ ਹੈ। ਚੋਣਾਂ 'ਚ ਜਿਨ੍ਹਾਂ 81 ਕਰੋੜ ਵੋਟਰਾਂ 'ਤੇ ਇਸ ਸਿਆਹੀ ਦੀ ਵਰਤੋਂ ਕੀਤੀ ਜਾਵੇਗੀ ਉਸ ਦਾ ਖਰਚ, ਕੁਲ ਚੋਣ ਖਰਚ ਦਾ ਲਗਭਗ ਇਕ ਫੀਸਦੀ ਜਾਂ 13 ਕਰੋੜ ਆਉਣ ਦੀ ਸੰਭਾਵਨਾ ਹੁੰਦੀ ਹੈ। ਇਹ ਸਿਆਹੀ ਛੋਟੀਆਂ-ਛੋਟੀਆਂ ਬੋਤਲਾਂ 'ਚ ਮੁਹੱਈਆ ਕਰਵਾਈ ਜਾਂਦੀ ਹੈ। ਇਸ ਕੰਪਨੀ ਦੇ 77 ਮੁਲਾਜ਼ਮਾਂ ਨੇ ਇਸ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਦੀ 10 ਮਿਲੀਲਿਟਰ ਦੀ ਬੋਤਲ ਦੀ ਕੀਮਤ 183 ਰੁਪਏ ਹੈ, ਜਿਸ ਨਾਲ 700 ਲੋਕਾਂ ਦੀਆਂ ਉਂਗਲੀਆਂ 'ਤੇ ਨਿਸ਼ਾਨ ਲਗਾਏ ਜਾ ਸਕਦੇ ਹਨ। ਇਹ ਕੰਪਨੀ ਦੇਸ਼ 'ਚ ਹੋਣ ਵਾਲੀਆਂ ਚੋਣਾਂ ਲਈ ਹੀ ਨਹੀਂ ਸਗੋਂ ਮਾਲਦੀਵ, ਮਲੇਸ਼ੀਆ, ਕੰਬੋਡੀਆ, ਅਫਗਾਨਿਸਤਾਨ, ਮਿਸਰ, ਦੱਖਣੀ ਅਪਰੀਕਾ 'ਚ ਵੀ ਇਸ ਸਿਆਹੀਦੀ ਸਪਲਾਈ ਕਰਦੀ ਰਹੀ ਹੈ, ਜਿਥੋਂ ਭਾਰਤ 'ਚ ਖੱਬੇ ਹੱਥ ਦੀ ਦੂਜੀ ਉਂਗਲੀ ਦੇ ਨਹੁੰ'ਤੇ ਇਸ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਉਥੇ ਹੀ ਕੰਬੋਡੀਆ, ਮਾਲਦੀਵ 'ਚ ਸਿਆਹੀ 'ਚਉਂਗਲੀ ਡੋਬਣੀ ਪੈਂਦੀ ਹੈ। ਬੁਰੰਡੀ ਅਤੇ ਬੁਰਕੀਨਾ ਫਾਸੋ 'ਚ ਇਸ ਨੂੰ ਹੱਥ 'ਤੇਬਰੱਸ਼ ਨਾਲ ਲਗਾਇਆ ਜਾਂਦਾ ਹੈ। ਅਫਗਾਨਿਸਤਾਨ 'ਚ ਇਸ ਨੂੰ ਪੈਨ ਰਾਹੀਂ ਲਗਾਇਆ ਜਾਂਦਾ ਸੀ।

No comments: