Thursday, 27 November 2014

ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਡੀ.ਪੀ.ਆਈ ਨੂੰ ਮਿਲਿਆ

 (News posted on: 27 Nov 2014)
 Email Print 

ਨਵਾਂਸ਼ਹਿਰ (ਬਾਬੂਸ਼ਾਹੀ ਬਿਉਰੋ) : ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰਿਆੜ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਸਬੰਧ ਵਿੱਚ ਡੀ.ਪੀ.ਆਈ ਸੈਕੰਡਰੀ ਡਾ. ਕਮਲ ਕੁਮਾਰ ਗਰਗ ਨੂੰ ਮੋਹਾਲੀ ਵਿਖੇ ਮਿਲਿਆ। ਇਸ ਵਫਦ ਵਿੱਚ ਵਸ਼ਿੰਗਟਨ ਸਿੰਘ ਸਮੀਰੋਵਾਲ ਸੂਬਾ ਜਨਰਲ ਸਕੱਤਰ, ਹਰਮਿੰਦਰ ਸਿੰਘ ਉਪੱਲ ਸੂਬਾ ਮੀਤ ਪ੍ਰਧਾਨ, ਮਹਿੰਦਰ ਸਿੰਘ ਰਾਣਾ ਜਿਲ੍ਹਾ ਪ੍ਰਧਾਨ ਰੋਪੜ , ਮਨਜਿੰਦਰ ਸਿੰਘ ਤਰਨਤਾਰਨ , ਹਰਸੇਵਕ ਸਿੰਘ ਸਾਧੁਵਾਲਾ ਫਿਰੋਜਪੁਰ , ਰਾਜ ਕੁਮਾਰ ਹੁਸ਼ਿਆਰਪੁਰ, ਕਮਲਜੀਤ ਸ਼ਰਮਾ ਰੋਪੜ, ਸੁਰਿੰਦਰਪਾਲ ਸਿੰਘ , ਪ੍ਰਸ਼ੋਤਮ ਸਿੰਘ ਤਰਨਤਾਰਨ, ਮਨਪ੍ਰੀਤ ਸਿੰਘ ਰੂਬੀ ਕਾਰਜਕਾਰੀ ਪ੍ਰਧਾਨ ਜਿਲ੍ਹਾ ਮੋਹਾਲੀ, ਮਨਪ੍ਰੀਤ ਕੌਰ ਜਿਲ੍ਹਾ ਜਨਰਲ ਸਕੱਤਰ ਮੋਹਾਲੀ , ਰਣਜੀਤ ਕੌਰ ਮੀਤ ਪ੍ਰਧਾਨ ਜਿਲ੍ਹਾ ਮੋਹਾਲੀ ਆਦਿ ਅਧਿਆਪਕ ਆਗੂ ਸ਼ਾਮਿਲ ਸਨ ।
ਸ. ਹਰਮਿੰਦਰ ਸਿੰਘ ਉੱਪਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਯੂਨੀਅਨ ਦੇ ਵਫਦ ਵਲੋਂ ਡੀ.ਪੀ.ਆਈ ਡਾ.ਕਮਲ ਕੁਮਾਰ ਗਰਗ ਨੂੰ ਇੱਕ ਮੈਮੋਰੰਡਮ ਸੌਂਪਿਆ ਜਿਸ ਵਿੱਚ ਉਹਨਾਂ ਦਾ ਧਿਆਨ ਅਧਿਆਪਕ ਵਰਗ ਦੀਆਂ ਭਖਵੀਆਂ ਮੰਗਾਂ ਅਤੇ ਸਮੱਸਿਆਵਾਂ ਵੱਲ ਦਿਵਾਇਆ ਗਿਆ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਨੰ: 17/22/12-1 ਪੀ.ਪੀ.1/836 ਜਿਸ ਅਨੁਸਾਰ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਗਰੁੱਪ 'ਏ' ਤੋਂ ਗਰੁੱਪ 'ਸੀ' ਦੇ ਵਰਗ ਵਿੱਚ ਤਬਦੀਲ ਕੀਤਾ ਗਿਆ ਹੈ, ਸਬੰਧੀ ਵਫਦ ਵਲੋਂ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਡੀ.ਪੀ.ਆਈ ਡਾ. ਕਮਲ ਕੁਮਾਰ ਗਰਗ ਨੇ ਯੂਨੀਅਨ ਦੇ ਵਫਦ ਨੂੰ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਪਦ-ਉਨੱਤੀਆਂ ਸਬੰਧੀ ਆਰਡਰ ਅਗਲੇ ਹਫਤੇ ਜਾਰੀ ਕਰਨ, ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀਆਂ ਨਵੀਆਂ ਪਦ-ਉਨੱਤੀ ਸਬੰਧੀ ਕੇਸ ਨਵੇਂ ਸਿਰੇ ਤੋਂ ਮੰਗਵਾਉਣ, ਸੀ. ਐਂਡ ਵੀ./ ਜੇ.ਬੀ.ਟੀ./ਈ.ਟੀ.ਟੀ ਤੋਂ ਮਾਸਟਰ ਕੇਡਰ ਵਿੱਚ ਜਲਦ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ।ਉਹਨਾਂ ਅਧਿਆਪਕਾਂ ਦੇ 4-9-14 ਸਾਲਾ ਏ.ਸੀ.ਪੀ. ਦੇ ਕੇਸਾਂ ਵਿੱਚ ਕਿਹਾ ਗਿਆ ਕਿ ਮੁੱਖ ਦਫਤਰ ਵਲੋਂ 30-09-2011 ਤੋਂ ਬਾਦ ਰੋਕਣ ਸਬੰਧੀ ਕੋਈ ਪੱਤਰ ਨਹੀਂ ਜਾਰੀ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਹਰੇਕ ਅਧਿਆਪਕ ਦੀ ਸਮਾਂਬੱਧ ਤਰੱਕੀ ਨੂੰ ਯਕੀਨੀ ਬਣਾਉਣ, ਟੈਂਪਰੇਰੀ ਪੋਸਟਾਂ ਨੂੰ ਪਰਮਾਨੈਂਟ ਕਰਨ ਸਬੰਧੀ ਇਤਰਾਜ਼ ਦੂਰ ਕਰਕੇ ਫਾਈਲ ਅਗਲੇ ਹਫਤੇ ਵਿੱਤ ਵਿਭਾਗ ਨੂੰ ਭੇਜਣ, 7654 ਦੇ ਪੈਂਡਿੰਗ ਆਰਡਰ ਜਾਰੀ ਕਰਨ , ਜੂਨੀਅਰ ਸੀਨੀਅਰ ਕੇਸ/ਚਾਈਲਡ ਕੇਅਰ ਲੀਵ/ ਐਕਸਟੈਸ਼ਨ ਦੇ ਕੇਸਾਂ ਬਾਰੇ/ਮੈਡੀਕਲ ਰੀ-ਇਨਬਰਸਮੈਂਟ ਕੇਸ / ਕੋਰਟ ਕੇਸਾਂ ਦੇ ਸਪੀਕਿੰਗ ਆਰਡਰਾਂ ਨੂੰ ਸਮਾਂ-ਬੱਧ ਕਰਨ , ਸਾਲ 2015-16 ਤੋਂ ਏ.ਸੀ.ਆਰਜ਼ ਆਨਾਲਾਈਨ ਕਰਨ, 89 ਦਿਨਾਂ ਜਾਂ ਐਡਹਾਕ ਸੇਵਾ ਦਾ ਲਾਭ ਦੇਣ ਬਾਰੇ , ਮੈਡੀਕਲ ਰੀ-ਇਨਬਰਸਮੈਂਟ ਦੀ ਥਾਂ ਤੇ ਕੈਸ਼ਲੈਸ ਮੈਡੀਕਲ ਟਰੀਟਮੈਂਟ ਦੀ ਸਹੂਲਤ ਜਲਦੀ ਹੀ ਆਰੰਭ ਕਰਨ, ਰਿਸਟ੍ਰਕਟਿਡ ਛੁੱਟੀਆਂ ਦੀ ਲਿਸਟ ਅਗਲੇ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਜਾਣ, 01-01-2006 ਤੋਂ ਗ੍ਰੇਡ ਪੇਅ ਸਬੰਧੀ ਰਿੱਟ ਨੰਬਰ 10723 ਅਨੁਸਾਰ ਗ੍ਰੇਡ ਪੇਅ-5000 ਦਸੰਬਰ 2011 ਦੀ ਬਜਾਏ ਅਕਤੂਬਰ 2011 ਤੋਂ ਦੇਣ ਸਬੰਧੀ ਜਲਦੀ ਕਾਰਵਾਈ ਕਰਨ, ਜਿਲ੍ਹਾ ਪੱਧਰ ਤੇ ਹਰੇਕ ਤਰਾਂ ਦਾ ਕੇਸ ਡਾਇਰੀ ਹੋਣ ਉਪਰੰਤ ਜੇਕਰ ਕੋਈ ਕਮੀ ਹੈ ਤਾਂ ਹਫਤੇ ਦੇ ਅੰਦਰ ਹੀ ਵਾਪਸ ਭੇਜ ਸਿਰਫ ਇੱਕ ਵਾਰ ਹੀ ਇਤਰਾਜ਼ (ਜੇਕਰ ਕੋਈ ਹੋਵੇ) ਦੂਰ ਹੋਣ ਉਪਰੰਤ, ਉਪਰੋਕਤ ਸਭ ਮੰਗਾਂ ਦੇ ਸਮਾਂ-ਬੱਧ ਨਿਪਟਾਰੇ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ।

No comments: