Thursday, 27 November 2014

ਭਲਾਈ ਅਫ਼ਸਰਾਂ ਨੂੰ ਮਿਲਣਗੇ ਨਵੇ' ਤਨਖਾਹ ਸਕੇਲ

 (News posted on: 27 Nov 2014)








ਚੰਡੀਗੜ੍ਹ:-27, ਨਵੰਬਰ (ਸੋਹਲ) : ਪੰਜਾਬ ਸਰਕਾਰ ਨੇ ਪੰਜਾਬ ਵੈਲਫੇਅਰ ਆਫਿਸਰਜ਼ (ਰਿਕਰਿਊਟਮੈ'ਟ ਐ'ਡ ਕੰਡੀਸ਼ਨਜ਼ ਆਫ ਸਰਵਿਸ) ਰੂਲਜ਼, 1952 'ਚ ਸੋਧ ਕਰਕੇ ਨਵੇ' ਤਨਖਾਹ ਸਕੇਲ ਨਿਰਧਾਰਿਤ ਕੀਤੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੋਧ ਦੇ ਮੁਤਾਬਿਕ ਮੁੱਖ ਭਲਾਈ ਅਫ਼ਸਰ ਅਹੁਦੇ ਦੇ ਅਧਿਕਾਰੀਆਂ ਨੂੰ ਪੇ-ਬੈ'ਡ ਰੁਪਏ 15600-39100 ਵਿੱਚ ਰੱਖਿਆ ਗਿਆ ਹੈ। ਉਹਨਾਂ ਦੀ ਗ੍ਰੇਡ ਪੇ 5400/-ਰੁਪਏ ਹੋਵੇਗੀ ਅਤੇ ਮੁੱਢਲੀ ਤਨਖਾਹ 21,000/-ਰੁਪਏ ਹੋਵੇਗੀ। ਇਸੇ ਤਰ੍ਹਾਂ ਹੀ ਭਲਾਈ ਅਫ਼ਸਰ ਅਹੁਦੇ ਦੇ ਅਧਿਕਾਰੀਆਂ ਉਤੇ ਪੇ-ਬੈ'ਡ 10300-34800 ਲਾਗੂ ਹੋਵੇਗਾ। ਇਸ ਅਹੁਦੇ ਦੇ ਅਫ਼ਸਰ 5000/-ਰੁਪਏ ਗ੍ਰੇਡ ਪੇ ਦੇ ਹੱਕਦਾਰ ਹੋਣਗੇ ਅਤੇ ਉਹਨਾਂ ਦੀ ਮੁੱਢਲੀ ਤਨਖਾਹ 18450/-ਰੁਪਏ ਹੋਵੇਗੀ।

No comments: