Friday, 17 January 2014

ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਅਦਾਇਗੀਆਂ ਤੋਂ ਰੋਕ ਹਟਾਏ- ਯੂਨੀਅਨ

ਮੱਲਪੁਰ ਅੜਕਾਂ, 16 ਜਨਵਰੀ (ਮਨਜੀਤ ਸਿੰਘ ਜੱਬੋਵਾਲ)- ਪੰਜਾਬ ਸਰਕਾਰ ਜਿੱਥੇ ਵਿੱਤੀ ਸੰਕਟ ਨਾ ਹੋਣ ਦੇ ਦਾਅਵੇ ਕਰ ਰਹੀ ਹੈ | ਉੱਥੇ ਮੁਲਾਜ਼ਮਾਂ ਦੀਆਂ ਵੱਖ-ਵੱਖ ਅਦਾਇਗੀਆਂ 'ਤੇ ਰੋਕ ਲਗਾਈ ਹੈ | ਮੁਲਾਜ਼ਮਾਂ ਦੇ 30 ਪ੍ਰਤੀਸ਼ਤ ਬਕਾਏ ਬਿੱਲ, ਜੀ.ਪੀ.ਐਫ. ਦੇ ਬਿੱਲਾਂ ਦੀ ਅਦਾਇਗੀ, ਮੈਡੀਕਲ ਤੇ ਰੋਕ ਲਗਾਈ ਹੋਈ ਹੈ | ਇਹ ਪ੍ਰਗਟਾਵਾ ਐਸ. ਸੀ. ਬੀ. ਸੀ. ਗਜ਼ਟਿਡ ਨਾਨ ਗਜ਼ਟਿਡ ਇੰਪਲਾਈਜ਼ ਫ਼ਰੰਟ ਦੇ ਮੁਲਾਜ਼ਮਾਂ ਨੇ ਸਰਕਾਰ ਪ੍ਰਤੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਅਦਾਇਗੀਆਂ 'ਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ | ਜੇਕਰ ਇਹ ਰੋਕ ਨਾ ਹਟਾਈ ਗਈ ਤਾਂ ਵੱਖ-ਵੱਖ ਮੁਲਾਜ਼ਮਾਂ ਵਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਕਿਸ਼ਨ ਪੱਲੀ ਝਿੱਕੀ, ਬਲਦੇਵ ਸਿੰਘ ਸਿੱਧੂ, ਨਰਿੰਦਰ ਪਾਲ ਕੈਂਥ, ਸੁਰਜੀਤ ਕਾਹਮਾ, ਜੋਗਾ ਸਿੰਘ, ਤਰਸੇਮ ਪਾਲ, ਰਾਜਿੰਦਰ ਕੁਮਾਰ ਤੇ ਹੋਰ ਮੈਂਬਰ ਹਾਜ਼ਰ ਸਨ |

No comments: