Friday, 17 January 2014

ਮਿਡ ਡੇ ਮੀਲ ਕੁੱਕਾਂ ਦੀ ਤਨਖਾਹ ਵਿਚ ਵਾਧਾ ਛੇਤੀ-ਚਿੰਡਾਲੀਆ

ਮੋਗਾ, 16 ਜਨਵਰੀ (ਜਸਪਾਲ ਸਿੰਘ ਬੱਬੀ)-ਦਰਜਾ ਚਾਰ ਕਰਮਚਾਰੀ ਯੂਨੀਅਨ ਸਿੱਖਿਆ ਵਿਭਾਗ ਇੰਟਕ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੁੱਕਾਂ ਦੀ ਤਨਖਾਹ ਵਧਾਉਣ ਸਬੰਧੀ ਫੈਸਲਾ ਲਗਪਗ ਕੀਤਾ ਗਿਆ ਹੈ ਤੇ ਇਹ ਤਨਖਾਹ ਪਹਿਲਾਂ ਮਿਡ ਡੇ ਮੀਲ ਕੁੱਕਾਂ ਨੂੰ 10 ਮਹੀਨੇ ਦੀ ਮਿਲਦੀ ਸੀ ਜੋ ਹੁਣ 12 ਮਹੀਨੇ ਦੀ ਕਰ ਦਿੱਤੀ ਗਈ ਹੈ | ਪਹਿਲਾਂ ਤਨਖਾਹ 12 ਸੌ ਦਿੱਤੀ ਜਾਂਦੀ ਸੀ ਜੋ ਵਧ ਕੇ 2250 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ |

No comments: