ਕੁੱਕ ਬੀਬੀਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਕੇਂਦਰੀ ਮੰਤਰੀ ਦੇ ਘਰ ਅੱਗੇ
ਪਿੱਟ ਸਿਆਪਾ
ਕੁੱਕ ਬੀਬੀਆਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ
ਕਰਦੀਆਂ ਹੋਈਆਂ
ਸਤਿਬੀਰ ਸਿੰਘ
ਲੁਧਿਆਣਾ, 19 ਜਨਵਰੀ
ਡੈਮੋਕਰੇਟਿਕ ਮਿੱਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੇ ਸੱਦੇ ’ਤੇ ਕੁੱਕ
ਬੀਬੀਆਂ ਨੇ ਅੱਜ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਘਰ
ਦਾ ਘਿਰਾਓ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਰੋਸ
ਪ੍ਰਦਰਸ਼ਨ ਅਤੇ ਪਿੱਟ ਸਿਆਪਾ ਕੀਤਾ।
ਪਹਿਲਾਂ ਇਹ ਬੀਬੀਆਂ ਸਥਾਨਕ ਮਿੰਨੀ ਸਕੱਤਰੇਤ ਵਿੱਚ
ਇਕੱਠੀਆਂ ਹੋਈਆਂ ਅਤੇ ਬਾਅਦ ਵਿੱਚ ਰੋਸ ਮਾਰਚ ਕਰਦੀਆਂ ਹੋਈਆਂ
ਕੇਂਦਰੀ ਮੰਤਰੀ ਦੀ ਰਿਹਾਇਸ਼ ਪੱਖੋਵਾਲ ਰੋਡ ਨੇੜੇ ਰੇਲਵੇ ਫਾਟਕ
ਤੱਕ ਪਹੁੰਚੀਆਂ ਜਿੱਥੇ ਉਨ੍ਹਾਂ ਨੂੰ ਪੁਲੀਸ ਨੇ
ਤਿਵਾੜੀ ਦੀ ਰਿਹਾਇਸ਼ ਦੇ ਬਾਹਰ ਹੀ ਰੋਕ ਲਿਆ, ਜਿੱਥੇ
ਬੀਬੀਆਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਕੇਂਦਰੀ ਤੇ
ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਫਰੰਟ ਦੀ ਸੂਬਾ ਪ੍ਰਧਾਨ
ਹਰਜਿੰਦਰ ਕੌਰ ਲੋਪੋ ਅਤੇ ਜਨਰਲ ਸਕੱਤਰ ਮਨਦੀਪ ਕੌਰ ਮਾਣਕ
ਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਕੁੱਕ ਨੂੰ ਤਨਖਾਹ ਦੇ ਰੂਪ
’ਚ ਕੇਵਲ 750 ਰੁਪਏ ਦਿੰਦੀ ਹੈ ਅਤੇ ਇਹ ਤਨਖਾਹ ਵੀ ਸਾਲ
ਵਿੱਚ 10 ਮਹੀਨੇ ਹੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਇਸ ਵਿੱਚ
ਪੰਜਾਬ ਸਰਕਾਰ ਕੇਵਲ 450 ਰੁਪਏ ਹੱਸਾ ਪਾਉਂਦੀ ਹੈ। ਦੋਵੇਂ
ਸਰਕਾਰਾਂ ਵੱਲੋਂ ਕੁੱਲ 1200 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਪਰ
ਕੰਮ ਪੂਰੇ ਦਿਨ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਵਿੱਚ ਇਹ
ਤਨਖਾਹ ਹਰਿਆਣਾ ਸਰਕਾਰ ਕੋਲੋਂ ਪੈਸੇ ਪਾ ਕੇ 2500 ਰੁਪਏ
ਮਾਸਿਕ ਦੇ ਰਹੀ ਹੈ। ਪੰਜਾਬ ਸਰਕਾਰ ਦੇ ਵਿਤਕਰੇ ਕਾਰਨ ਦੇਸ਼
ਵਿੱਚ ਹੀ ਮਜ਼ਦੂਰਾਂ ਲਈ ਦੋਹਰੇ ਕਾਨੂੰਨ ਕੰਮ ਕਰ ਰਹੇ ਹਨ।
ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰੀ ਭੌਰਾ, ਕਾਰਜਕਾਰੀ ਮੈਂਬਰ
ਰਾਜਪਾਲ ਕੌਰ ਅਲੂਣਾ ਤੋਲਾ, ਸੁਰਿੰਦਰ ਕੌਰ ਇਕੋਲਾਹੀ, ਰਾਜ
ਕੌਰ ਕੋਕਰੀ ਕਲਾਂ, ਜਸਵੀਰ ਕੌਰ ਚੁਗਾਵਾਂ, ਹਰਪ੍ਰੀਤ ਕੌਰ
ਮਟਵਾਣੀ, ਸੁਖਵਿੰਦਰ ਕੌਰ ਅੱਚਲ, ਗੁਰਮੀਤ ਕੌਰ ਨੂਰਪੁਰ
ਹਕੀਮਾਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਕੁੱਕ ਨੂੰ ਸਿਰਫ 1200 ਦੇ
ਕੇ ਲੇਬਰ ਕਾਨੂੰਨ ਨੂੰ ਛਿੱਕੇ ਟੰਗ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਤਨਖਾਹ ਘੱਟੋ-ਘੱਟ ਉਜ਼ਰਤਾਂ ਦੇ ਨਿਯਮ
ਅਨੁਸਾਰ ਵਧਾਈ ਜਾਵੇ। ਉਨ੍ਹਾਂ ਮੰਗ
ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਕੁੱਕ
ਬੀਬੀਆਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਟ੍ਰੇਨਿੰਗ ਦਾ ਪ੍ਰਬੰਧ
ਕੀਤਾ ਜਾਵੇ। ਕੁੱਕ ਦਾ ਦੋ ਲੱਖ ਤੱਕ ਦਾ ਮੁਫਤ ਬੀਮਾ ਕਰਵਾਇਆ
ਜਾਵੇ। ਸਕੂਲਾਂ ’ਚੋਂ ਕੱਢੀਆਂ ਬੀਬੀਆਂ ਨੂੰ ਦੁਬਾਰਾ ਸਕੂਲਾਂ ਵਿੱਚ
ਰੱਖਿਆ ਜਾਵੇ। ਕੁੱਕ ਦੀ ਤਨਖਾਹ ਸਿੱਧੀ ਖਾਤਿਆਂ ਵਿੱਚ ਪਾਈ
ਜਾਵੇ। ਕੁੱਕ ਨੂੰ ਹਟਾਉਣ ਦਾ ਅਧਿਕਾਰ ਘੱਟੋ-ਘੱਟ
ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤਾ ਜਾਵੇ। ਬਾਅਦ ਵਿੱਚ
ਮਨੀਸ਼ ਤਿਵਾੜੀ ਦੇ ਪੀ.ਏ. ਅਰੁਣ ਕੁਮਾਰ ਨੇ ਕੁੱਕ ਬੀਬੀਆਂ ਤੋਂ
ਆ ਕੇ ਮੰਗ ਪੱਤਰ ਲਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ
ਕਿ ਉਹ ਜਲਦੀ ਹੀ ਉਨ੍ਹਾਂ ਦੀ ਮੀਟਿੰਗ ਕੇਂਦਰੀ
ਮੰਤਰੀ ਨਾਲ ਕਰਵਾਉਣਗੇ ਅਤੇ ਉਨ੍ਹਾਂ ਦੇ ਮਾਮਲੇ ਨੂੰ ਕੇਂਦਰ
ਸਰਕਾਰ ਅੱਗੇ ਰੱਖਿਆ ਜਾਵੇਗਾ। ਇਸ ਮੌਕੇ
ਕਮਲਾ ਰਾਣੀ ਲੁਧਿਆਣਾ, ਲਖਵੀਰ ਕੌਰ ਜਗੇੜਾ, ਭਿੰਦਰ ਕੌਰ
ਜਗੇੜਾ, ਕਮਲੇਸ਼ ਮਾਲੇਰਕੋਟਲਾ, ਕੰਵਲਜੀਤ ਕੌਰ ਸੰਦੌੜ, ਗੁਰਮੀਤ
ਕੌਰ ਕੋਟ ਖੁਰਦ, ਮੰਜੂ ਖੰਨਾ ਆਦਿ ਬੀਬੀਆਂ ਮੌਜੂਦ ਸਨ।

No comments:
Post a Comment