Tuesday, 21 January 2014

ਕੰਪਿਊਟਰ ਅਧਿਆਪਕ ਫਿਰ ਤਨਖ਼ਾਹ ਤੋਂ ਵਾਂਝੇ

ਫ਼ਤਹਿਗੜ੍ਹ ਸਾਹਿਬ, 20 ਜਨਵਰੀ (ਰਾਜਿੰਦਰ ਸਿੰਘ)- ਪੰਜਾਬ ਭਰ ਦੇ 7,000 ਸਰਕਾਰੀ ਕੰਪਿਊਟਰ ਅਧਿਆਪਕ ਜੋ ਕਲੈਰੀਕਲ ਕੰਮ ਦੇ ਨਾਲ ਨਾਲ, 2-2 ਸਕੂਲਾਂ 'ਚ ਜਾ ਕੇ ਪੜ੍ਹਾਉਂਦੇ ਹਨ, ਨੂੰ ਅੱਧੀ ਜਨਵਰੀ ਬੀਤ ਜਾਣ ਤੋਂ ਬਾਅਦ ਵੀ ਦਸੰਬਰ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ, ਦੇ ਨਾਲ ਉਨ੍ਹਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ 2013 ਮਹੀਨੇ ਦਾ 8 ਫੀਸਦੀ ਡੀ. ਏ. ਏਰੀਅਰ ਵੀ ਨਸੀਬ ਨਹੀਂ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਮਾਸਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਦਸੰਬਰ ਮਹੀਨੇ ਦੀ ਤਨਖ਼ਾਹ ਅਜੇ ਤੱਕ ਜਾਰੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਕਦੇ ਵੀ ਤਨਖ਼ਾਹ ਸਮੇਂ 'ਤੇ ਨਸੀਬ ਨਹੀਂ ਹੋਈ, ਜਿਸ ਦੀ ਜਿੰਨੀ ਆਲੋਚਨਾ ਹੋ ਸਕੇ ਘੱਟ ਹੈ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿਵੀਆਂ ਮੁਕਤਸਰੀ, ਮੀਤ ਪ੍ਰਧਾਨ ਲਲਿਤ ਸ਼ਰਮਾ, ਪ੍ਰਭਜੋਤ ਸਿੰਘ, ਰਾਜਦੀਪ ਮਾਨਸਾ, ਸਰਬਜੀਤ ਸਿੰਘ ਰੋਪੜ, ਦਵਿੰਦਰ ਪਾਠਕ, ਸੁਖਬੀਰ ਸਿੰਘ ਵਿਰਦੀ, ਸਤਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਪਟਿਆਲਾ, ਮਨਮੋਹਨ ਸਿੰਘ, ਗਗਨਦੀਪ ਸਿੰਘ ਪਾਇਲ ਵੀ ਹਾਜ਼ਰ ਸਨ |

No comments: