ਸਹੀ ਸੂਚੀ ਬਣਾ ਕੇ ਲੈਕਚਰਾਰ ਭਰਤੀ ਕੀਤੇ ਜਾਣ ਦੀ ਮੰਗ
ਬੋਹਾ, 20 ਜਨਵਰੀ (ਤਰਕਪਾਲ ਤਾਂਗੜੀ)-ਖੇਤਰ ਨਾਲ ਸਬੰਧਿਤ ਸੈਂਕੜੇ ਲੈਕਚਰਾਰਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਸੋਂ ਮੰਗ ਕੀਤੀ ਹੈ ਕਿ ਲੈਕਚਰਾਰਾਂ ਨੂੰ ਮਾਸਟਰ ਕਾਡਰ 'ਚ ਵਾਪਸ ਭੇਜਣ ਦੀ ਥਾਂ ਨਵੇਂ ਸਿਰੇ ਤੋਂ ਸਹੀ ਸੀਨੀਅਰਤਾ ਸੂਚੀ ਬਣਾ ਕੇ ਇਸ ਤਰੀਕੇ ਨਾਲ ਲੈਕਚਰਾਰਾਂ ਦੇ ਕੇਸ ਦੁਬਾਰਾ ਮੰਗੇ ਜਾਣ ਕਿ ਇਹ ਸਾਰੇ ਲੈਕਚਰਾਰ ਉਸ ਸੂਚੀ ਵਿਚ ਲਿਆ ਕੇ ਇਸੇ ਅਹੁਦੇ 'ਤੇ ਬਰਕਰਾਰ ਰੱਖੇ ਜਾਣ | ਲੈਕਚਰਾਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਨਰਲ ਸਕੱਤਰ ਸੁਭਾਸ਼ ਨਾਗਪਾਲ ਨੇ ਕਿਹਾ ਕਿ ਇਸ ਤਰ੍ਹਾਂ ਲੈਕਚਰਾਰਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਬਹੁਤ ਮੰਦਭਾਗਾ ਹੈ, ਜਿਸ ਨਾਲ ਲੈਕਚਰਾਰਾਂ ਦੇ ਰੁਤਬੇ ਨੂੰ ਨੁਕਸਾਨ ਪੁੱਜਾ ਹੈ | ਉਨ੍ਹਾਂ ਮੰਗ ਕੀਤੀ ਕਿ ਵੱਡੀ ਪੱਧਰ 'ਤੇ ਮਾਸਟਰ ਕਾਡਰ ਦੀ ਸੀਨੀਅਰਤਾ ਵਿਚ ਰਹੀਆਂ ਖਾਮੀਆਂ ਨੂੰ ਦੂਰ ਕਰ ਕੇ ਇਸ ਤਰੀਕੇ ਨਾਲ ਕੇਸ ਮੰਗੇ ਜਾਣ, ਜਿਸ ਨਾਲ ਹੋਰ ਮਾਸਟਰ ਵੀ ਲੈਕਚਰਾਰ ਬਣ ਸਕਣ ਤੇ ਇਹ ਸਾਰੇ ਲੈਕਚਰਾਰ ਵੀ ਉਸ ਸੂਚੀ ਵਿਚ ਆ ਜਾਣ |

No comments:
Post a Comment