Monday, 20 January 2014

ਪੰਜਾਬ ਸਰਕਾਰ ਵਲੋਂ 8148 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂਚੰਡੀਗੜ੍ਹ, 20 ਜਨਵਰੀ

(ਪੰਜਾਬ ਅਪਡੇਟ ਬਿਊਰੋ)- ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ 8148 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਸ. ਸਿਕੰਦਰ ਸਿੰਘ ਮਲੂਕਾ , ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਨੇ ਦਸਿਆ ਕਿ ਪੰਜਾਬ ਸਰਕਾਰ ਹਰ ਇਕ ਬੱਚੇ ਨੂੰ ਸਿੱਖਿਆ ਮੁਹਈਆ ਕਰਵਾਉਣ ਲਈ ਵਚਨਬਧ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਦਾ ਡਾਟਾ ਪਹਿਲਾਂ ਹੀ ਮੰਗਿਆ ਗਿਆ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ 5178 ਮਾਸਟਰ ਕੈਡਰ ਅਤੇ ਲਗਭਗ 2200 ਅਧਿਆਪਕ ਰਮਸਾ ਅਤੇ ਆਦਰਸ਼ ਸਕੂਲਾਂ ਲਈ ਫਰਵਰੀ, 2014 ਦੇ ਅੰਤ ਤੱਕ ਨਿਯੁਕਤ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ 645 ਡਾਇਰੈਕਟਰ, ਸ਼ਾਰੀਰਿਕ ਸਿੱਖਿਆ ਅਤੇ 25 ਲੈਕਚਰਾਰ ਫੀਜੀਕਲ ਐਜੁਕੇਸ਼ਨ ਦੇ ਵੀ ਮਾਰਚ 2014 ਦੇ ਅੰਤ ਤੱਕ ਭਰਤੀ ਕੀਤੇ ਜਾਣਗੇ। ਮੰਤਰੀ ਨੇ ਅੱਗੇ ਦੱਸਿਆ ਕਿ 3442 ਮਾਸਟਰ ਕੈਡਰ ਦੇ ਅਧਿਆਪਕ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ। ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਦੇ ਸਮੂਹ ਸਕੂਲਾਂ ਵਿਚ ਅਧਿਆਪਕਾਂ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਵਿਭਾਗ ਵਲੋਂ ਚੈਕਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਕੋਈ ਵੀ ਅਧਿਆਪਕ ਕਿਸੇ ਵੀ ਰਾਜਨੀਤਕ ਜਾਂ ਉਚ ਪੱਧਰ ਦੇ ਅਧਿਕਾਰੀ ਦੇ ਪ੍ਰੀਵਾਰ ਨਾਲ ਸੰਬਧ ਰੱਖਦਾ ਹੋਵੇ ਨੂੰ ਸੂਕਲ ਵਿਚ ਹਾਜਰੀ ਦੇ ਨਾਲ-ਨਾਲ ਬੱਚਿਆਂ ਨੂੰ ਪੜਾਉਣ ਨੂੰ ਯਕੀਨੀ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦਾ ਨਤੀਜਾ ਮਾੜਾ ਹੈ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ।

No comments: