ਚੀਮਾ ਦੀ ਵਾਟਰ ਵਰਕਸ 'ਤੇ ਬੈਠੀਆਂ ਈ. ਟੀ. ਟੀ. ਅਧਿਆਪਕਾਂ ਦੀ ਹਾਲਤ ਨਾਜ਼ੁਕ
ਸ਼ਹਿਣਾ, 16 ਜਨਵਰੀ (ਸੁਰੇਸ਼ ਗੋਗੀ)-ਪਿਛਲੇ ਇਕ ਮਹੀਨੇ ਤੋ ਪਿੰਡ ਚੀਮਾ ਦੀ ਵਾਟਰ ਵਰਕਸ ਦੀ ਟੈਂਕੀ ਤੇ ਚੱਲ ਰਿਹਾ ਈ. ਜੀ. ਐਸ/ਏ. ਆਈ. ਈ (ਈ.ਟੀ.ਟੀ) ਅਧਿਆਪਕਾਂ ਦਾ ਸੰਘਰਸ਼ ਦਿਨ ਬ ਦਿਨ ਤੇਜ਼ ਹੁੰਦਾ ਜਾ ਰਿਹਾ ਹੈ | ਅੱਜ ਪਿੰਡ ਚੀਮਾ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਅਵਤਾਰ ਸਿੰਘ ਫ਼ਰੀਦਕੋਟ, ਕੁਲਵਿੰਦਰ ਸਿੰਘ ਜੋਈਆਂ, ਮਦਨ ਲਾਲ ਫ਼ਾਜ਼ਿਲਕਾ, ਵੀਰਪਾਲ ਕੌਰ ਸਿਧਾਣਾ, ਗੋਗਾ ਰਾਣੀ, ਮੱਖਣ ਸਿੰਘ ਤੋਲਾਵਾਲ ਆਦਿ ਨੇ ਕਿਹਾ ਕਿ ਈ.ਟੀ.ਟੀ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਘਰਬਾਰ ਛੱਡ ਕੇ ਖੁੱਲ੍ਹੇ ਅਸਮਾਨ ਥੱਲੇ ਬੈਠੇ ਹੋਏ ਹਨ | ਜਿਸ ਕਾਰਨ ਉਨ੍ਹਾਂ ਦੇ ਦਰਜਨਾਂ ਸਾਥੀ ਠੰਢੇ ਮੌਸਮ ਕਾਰਨ ਭਿਆਨਕ ਰੂਪ ਵਿਚ ਬਿਮਾਰ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਇੱਕ ਭਾਵੁਕ ਹੋਇਆ ਸਾਥੀ ਟੈਂਕੀ ਦੇ ਉੱਪਰ ਚੜ੍ਹ ਗਿਆ | ਉਸ ਨੰੂ ਛਾਲ ਮਾਰਨ ਤੋਂ ਰੋਕਣ ਲਈ ਸਾਥੀ ਅਧਿਆਪਕਾਂ ਨੂੰ ਦੋ ਘੰਟੇ ਦਾ ਸਮਾਂ ਲੱਗਿਆ | ਦੋ ਘੰਟੇ ਠੰਢੀਆਂ ਹਵਾਵਾਂ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ | ਮੌਕੇ ਤੇ ਨਾਅਰੇਬਾਜ਼ੀ ਕਰਕੇ ਐਾਬੂਲੈਂਸ ਮੰਗਵਾਈ ਗਈ ਅਤੇ ਉਸ ਨੰੂ ਪਟਿਆਲਾ ਰੈਫ਼ਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਵੱਲੋਂ ਬਰਨਾਲਾ ਵਿਖੇ ਕੀਤੇ ਗਏ ਚੱਕਾ ਜਾਮ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ ਅਤੇ ਸਾਥੀ ਅਧਿਆਪਕਾਂ ਦੀ ਮਾਰਕੁੱਟ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮਾੜਾ ਵਿਵਹਾਰ ਕਰਨ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਹਾਲੀ, ਨਜਾਇਜ਼ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ |

No comments:
Post a Comment