Friday, 17 January 2014

ਹੈੱਡ ਮਾਸਟਰਾਂ ਦੇ ਸਰਟੀਫਿਕੇਟਾਂ ਦੀ ਜਾਂਚ ਦਾ ਗੌਰਮਿੰਟ ਲੈਕਚਰਾਰ ਯੂਨੀਅਨ ਵੱਲੋਂ ਸਵਾਗਤ

?

ਅਜੀਤਗੜ੍ਹ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਦਸੰਬਰ 2006 'ਚ ਸਿੱਖਿਆ ਵਿਭਾਗ 'ਚ ਮੁੱਖ ਅਧਿਆਪਕ ਭਰਤੀ ਹੋਏ ਕਰਮਚਾਰੀਆਂ ਨੂੰ ਆਪਣੀਆਂ ਅਸਲ ਡਿਗਰੀਆਂ ਤੇ ਤਜ਼ਰਬਾ ਸਰਟੀਫਿਕੇਟ ਜਿਨ੍ਹਾਂ ਦੇ ਅਧਾਰ 'ਤੇ ਉਹ ਆਏ ਹਨ, ਨੂੰ ਸਹੀ ਸਿੱਧ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਆਪਣਾ ਸਪੱਸ਼ਟੀਕਰਨ ਦੇਣ ਦੇ ਐਲਾਨ ਦਾ ਗੌਰਮਿੰਟ ਲੈਕਚਰਾਰ ਯੂਨੀਅਨ ਪੰਜਾਬ ਨੇ ਸਵਾਗਤ ਕੀਤਾ ਹੈ | ਇਸ ਸਬੰਧੀ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਨੇ ਵਿਭਾਗ ਦੀ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਪੜਤਾਲ ਦਾ ਤਰੀਕਾ ਸਹੀ ਨਹੀਂ ਹੈ | ਇਨ੍ਹਾਂ ਮੁੱਖ ਅਧਿਆਪਕਾਂ ਦੇ ਨਿਯੁਕਤੀ ਪੱਤਰ ਜਾਰੀ ਕਰਨ ਸਮੇਂ ਸ਼ਰਤ ਲਗਾਈ ਗਈ ਸੀ ਕਿ ਉਹ ਆਪਣੇ ਤਜ਼ਰਬਾ ਸਰਟੀਫਿਕੇਟ ਤੇ ਡਿਗਰੀਆਂ 6 ਮਹੀਨਿਆਂ ਦੇ ਅੰਦਰ-ਅੰਦਰ ਵੈਰੀਫਾਈ ਕਰਵਾਉਣਗੇ ਤੇ ਗਲਤ ਪਾਏ ਜਾਣ ਦੀ ਸੂਰਤ 'ਚ ਨੌਕਰੀ ਤੋਂ ਬਰਖਾਸਤਗੀ ਤੇ ਨਾਲ ਹੀ ਫੌਜਦਾਰੀ ਕੇਸ ਦਰਜ ਕੀਤਾ ਜਾਵੇਗਾ ਤੇ ਦਿੱਤੀ ਤਨਖਾਹ ਤੇ ਭੱਤੇ ਵੀ ਵਾਪਸ ਜਮ੍ਹਾਂ ਕਰਵਾਏ ਜਾਣਗੇ, ਪ੍ਰੰਤੂ ਸਿੱਖਿਆ ਵਿਭਾਗ ਨੇ ਇੰਨਾ ਸਮਾਂ ਬੀਤਣ 'ਤੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਉਲਟਾ ਲੈਕਚਰਾਰਾਂ ਤੋਂ ਗਲਤ ਸਰਟੀਫਿਕੇਟਾਂ ਵਾਲੇ ਮੁੱਖ ਅਧਿਆਪਕਾਂ ਦੀ ਸੂਚੀ ਮੰਗੀ ਜਾ ਰਹੀ ਹੈ, ਜਦਕਿ ਵਿਭਾਗ ਕੋਲ ਸਾਰਾ ਰਿਕਾਰਡ ਹੋਣਾ ਚਾਹੀਦਾ ਹੈ ਤੇ ਵਿਭਾਗ ਨੂੰ ਆਪਣੇ ਪੱਧਰ 'ਤੇ ਮੁੱਖ ਅਧਿਆਪਕਾਂ ਦੇ ਤਜ਼ਰਬਾ ਸਰਟੀਫਿਕੇਟਾਂ ਤੇ ਹੋਰ ਸਰਟੀਫਿਕੇਟਾਂ ਦੀ ਆਪਣੇ ਪੱਧਰ 'ਤੇ ਜਾਂਚ ਕਰਨੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਵਿਭਾਗ 28 ਜਨਵਰੀ ਦੀ ਡੀ. ਪੀ. ਸੀ. ਰੱਦ

No comments: