ਵੱਖ-ਵੱਖ ਕੇਡਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਪਲਾਈ ਕੀਤਾ ਜਾ ਸਕੇਗਾ-ਕਮਿਸ਼ਨਰ
ਬਠਿੰਡਾ 20 ਜਨਵਰੀ (ਹੁਕਮ ਚੰਦ ਸ਼ਰਮਾ)-ਸਥਾਨਕ ਸਰਕਾਰ ਵਿਭਾਗ ਅਧੀਨ ਵੱਖ-ਵੱਖ ਕੇਡਰਾਂ ਦੀ ਸਿੱੱਧੀ ਭਰਤੀ ਰਾਹੀਂ ਅਸਾਮੀਆਂ ਭਰੀਆ ਜਾਣੀਆਂ ਹਨ | ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਬਠਿੰਡਾ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਨਿਰਧਾਰਿਤ ਪ੍ਰੋਫਾਰਮੇ ਤੇ ਆਨਲਾਈਨ (ਇੰਟਰਨੈੱਟ ਰਾਹੀਂ) ਬਿਨੈ-ਪੱਤਰ ਦਿੱਤੇ ਜਾਣੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਮਿਤੀ 20-01-2014 ਤੋਂ 10-02-2014 ਤੱਕ ਅਪਲਾਈ ਕੀਤਾ ਜਾ ਸਕਦਾ ਹੈ | ਇਸ ਲਈ ਲੋੜੀਂਦੇ ਫ਼ਾਰਮ ਡਾਊਨਲੋਡ ਕਰਨ, ਭਰਨ ਤੇ ਪਿ੍ੰਟ ਆਦਿ ਕੱਢਣ ਲਈ ਨਗਰ ਨਿਗਮ ਬਠਿੰਡਾ ਵਿਖੇ ਇਕ ਵੱਖਰਾ ਕੰਪਿਊਟਰ ਸੈੱਲ ਬਣਾਇਆ ਗਿਆ ਹੈ | ਜਿਸ ਵਿਚ ਉਮੀਦਵਾਰਾਂ ਨੂੰ ਕੰਪਿਊਟਰ/ਇੰਟਰਨੈਟ/ਪਿ੍ੰਟਰ-ਕਮ-ਸਕੈਨਰ ਦੀ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਨਗਰ ਨਿਗਮ ਬਠਿੰਡਾ ਦੀ ਸਿੰਗਲ ਵਿੰਡੋ 'ਤੇ ਆ ਕੇ ਵੀ ਅਪਲਾਈ ਕਰ ਸਕਦੇ ਹਨ |

No comments:
Post a Comment