ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਸਿੱਖਿਆ ਵਿਭਾਗ ਤੇ ਬੋਰਡ ਹੋਏ ਆਹਮੋ-ਸਾਹਮਣੇ
Posted On January - 16 - 2014
ਦਰਸ਼ਨ ਸਿੰਘ ਸੋਢੀ
ਮੁਹਾਲੀ, 16 ਜਨਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ ਹਨ। ਇਸ ਸਬੰਧੀ ਦੋਵਾਂ ਧਿਰਾਂ ’ਚ ਖ਼ਤੋ-ਖਿਤਾਬਤ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ, ਪਰ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਇਹ ਰੇੜਕਾ ਉਸੇ ਤਰ੍ਹਾਂ ਬਰਕਰਾਰ ਹੈ, ਹਾਲਾਂਕਿ ਬੀਤੇ ਸਾਲ 25 ਸਤੰਬਰ ਨੂੰ ਸਿੱਖਿਆ ਬੋਰਡ ਦੇ ਡਾਇਰੈਕਟਰਾਂ ਦੀ ਹੋਈ ਮੀਟਿੰਗ ਵਿੱਚ ਚੀਫ਼ ਇੰਜਨੀਅਰ ਗੁਰਿੰਦਰਪਾਲ ਸਿੰਘ ਬਾਠ ਨੂੰ ਸਰਬਸੰਮਤੀ ਨਾਲ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭੰਵਰਾ ਵੀ ਮੌਜੂਦ ਸਨ, ਪਰ ਬਾਅਦ ਵਿੱਚ ਉਨ੍ਹਾਂ ਬੋਰਡ ਮੈਨੇਜਮੈਂਟ ਨੂੰ ਵੱਖ-ਵੱਖ ਪੱਤਰ ਭੇਜਦਿਆਂ ਸਕੱਤਰ ਦੀ ਨਿਯੁਕਤੀ ਬਾਰੇ ਸੁਆਲ ਕਰਕੇ ਨਵੀਂ ਚਰਚਾ ਛੇੜ ਦਿੱਤੀ ਸੀ। ਉਧਰ, ਸਿੱਖਿਆ ਬੋਰਡ ਦੀ ਮੁਖੀ ਡਾ.ਤੇਜਿੰਦਰ ਕੌਰ ਧਾਲੀਵਾਲ ਦਾ ਕਹਿਣਾ ਹੈ ਕਿ ਸਕੱਤਰ ਦੀ ਨਿਯੁਕਤੀ ਵੇਲੇ ਮੀਟਿੰਗ ਵਿੱਚ ਮੌਜੂਦ ਸ੍ਰੀਮਤੀ ਭੰਵਰਾ ਸਮੇਤ ਹੋਰ ਕਿਸੇ ਵੀ ਮੈਂਬਰ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ ਸੀ। ਸੂਚਨਾ ਦੇ ਅਧਿਕਾਰ ਅਧੀਨ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਸ ਸਬੰਧੀ ਪ੍ਰਮੁੱਖ ਸਕੱਤਰ ਨੇ ਸਕੂਲ ਬੋਰਡ ਦੀ ਚੇਅਰਪਰਸਨ ਨੂੰ ਪੱਤਰ ਲਿਖ ਕੇ ਨਵ-ਨਿਯੁਕਤ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਦੀ ਐਮ.ਟੈੱਕ ਦੀ ਡਿਗਰੀ ਦੀ ਵੈਰੀਫਿਕੇਸ਼ਨ ਅਤੇ 5 ਸਾਲ ਦੇ ਪ੍ਰਸ਼ਾਸਨਿਕ ਤਜਰਬੇ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਹੈ। ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ 25 ਸਤੰਬਰ, 2013 ਨੂੰ ਬੋਰਡ ਦੀ ਮੀਟਿੰਗ ਵਿੱਚ ਸ੍ਰੀ ਬਾਠ ਦਾ ਨਾਂ ਇਸ ਸ਼ਰਤ ’ਤੇ ਮਨਜ਼ੂਰ ਕੀਤਾ ਗਿਆ ਸੀ ਕਿ ਅਧਿਕਾਰੀ ਵੱਲੋਂ ਹਾਸਲ ਕੀਤੀ ਐਮ.ਟੈੱਕ ਦੀ ਡਿਗਰੀ ਆਲ ਇੰਡੀਆ ਕਾਊਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਤੋਂ ਵੈਰੀਫਿਕੇਸ਼ਨ ਅਤੇ ਸਕੱਤਰ ਦੀ ਅਸਾਮੀ ਲਈ ਬੋਰਡ ਦੇ ਕਲੰਡਰ ਵਿੱਚ 5 ਸਾਲ ਦਾ ਪ੍ਰਸ਼ਾਸਨਿਕ ਤਜਰਬਾ ਬਾਰੇ ਸਥਿਤੀ ਘੋਖਣ ਉਪਰੰਤ ਹੀ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇਗਾ, ਪਰ ਬਾਅਦ ਵਿੱਚ ਪ੍ਰੇਖਣ ਦੌਰਾਨ ਬੋਰਡ ਵੱਲੋਂ ਜਾਰੀ ਕਾਰਵਾਈ ਵਿੱਚ ਉਪਰੋਕਤ ਅਨੁਸਾਰ ਸਥਿਤੀ ਦਰਜ ਨਹੀਂ ਕੀਤੀ ਗਈ।
ਉਧਰ, ਇਸ ਸਬੰਧੀ ਸਿੱਖਿਆ ਬੋਰਡ ਦੇ ਤਤਕਾਲੀ ਵਾਈਸ ਚੇਅਰਮੈਨ ਡਾ. ਸੁਰੇਸ਼ ਕੁਮਾਰ ਟੰਡਨ ਦੇ ਦਸਤਖ਼ਤਾਂ ਹੇਠ 22 ਅਕਤੂਬਰ, 2013 ਨੂੰ ਪ੍ਰਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ‘ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਜ਼ਨਸ ਰੈਗੂਲੇਸ਼ਨ’ ਦੇ ਨਿਯਮ 8 ਅਧੀਨ 15 ਦਿਨਾਂ ਦੇ ਅੰਦਰ ਕਿਸੇ ਵੀ ਮੈਂਬਰ ਵੱਲੋਂ ਮੀਟਿੰਗ ਦੀ ਕਾਰਵਾਈ ਸਬੰਧੀ ਕੋਈ ਇਤਰਾਜ਼ ਪ੍ਰਾਪਤ ਨਹੀਂ ਹੋਏ ਹਨ ਜਦੋਂ ਕਿ ਸਿੱਖਿਆ ਅਧਿਕਾਰੀ ਦਾ ਪੱਤਰ 17 ਅਕਤੂਬਰ, 2013 ਨੂੰ ਪ੍ਰਾਪਤ ਹੋਇਆ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਕਾਰੀ ਦੀ ਐਮ.ਟੈੱਕ ਦੇ ਡੀਐਮਸੀ ਦੀ ਵੈਰੀਫਿਕੇਸ਼ਨ ਕਰਵਾਉਣ ਉਪਰੰਤ ਹੀ ਸਕੱਤਰ ਨੂੰ ਹਾਜ਼ਰ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਜਦੋਂਕਿ ਪ੍ਰਬੰਧਕੀ ਤਜਰਬੇ ਬਾਰੇ ਕੋਈ ਪ੍ਰੇਖਣ ਨਹੀਂ ਕੀਤਾ ਗਿਆ ਸੀ।
ਉਧਰ, ਇਸ ਸਬੰਧੀ ਸਿੱਖਿਆ ਬੋਰਡ ਦੀ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਦਾ ਕਹਿਣਾ ਹੈ ਕਿ ਸਕੱਤਰ ਦੀ ਨਿਯੁਕਤੀ ਨਿਯਮਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੋਰਡ ਦੇ ਕਿਸੇ ਵੀ ਫੈਸਲੇ ਬਾਰੇ ਕੇਵਲ 7 ਦਿਨਾਂ ਦੇ ਅੰਦਰ-ਅੰਦਰ ਹੀ ਇਤਰਾਜ਼ ਕੀਤਾ ਜਾ ਸਕਦਾ ਹੈ, ਪਰ ਇਸ ਦੌਰਾਨ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਇਹੀ ਨਹੀਂ ਮੀਟਿੰਗ ਵਿੱਚ ਹਾਜ਼ਰ ਕਿਸੇ ਵੀ ਮੈਂਬਰ ਵੱਲੋਂ ਕੋਈ ਇਤਰਾਜ਼ ਨਹੀਂ ਆਇਆ ਜਿਸ ਕਾਰਨ ਸ੍ਰੀ ਬਾਠ ਨੂੰ ਸਰਬਸੰਮਤੀ ਨਾਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਠ ਨੇ ਕਰਨਾਟਕਾ ਸਟੇਟ ਓਪਨ ਯੂਨੀਵਰਸਿਟੀ ਤੋਂ ਐਮ.ਟੈੱਕ ਦੀ ਡਿਗਰੀ ਹਾਸਲ ਕੀਤੀ ਹੈ। ਇਸ ਲਈ ਡਿਗਰੀ ਦੀ ਏਆਈਸੀਟੀਈ ਤੋਂ ਵੈਰੀਫਿਕੇਸ਼ਨ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਜਿੱਥੋਂ ਤੱਕ ਪ੍ਰਸ਼ਾਸਨਿਕ ਤਜਰਬੇ ਦੀ ਗੱਲ ਹੈ ਤਾਂ ਸਕੱਤਰ ਕੋਲ 13 ਸਾਲ ਦਾ ਤਜਰਬਾ ਹੈ। ਉਧਰ, ਇਸ ਸਬੰਧੀ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭੰਵਰਾ ਦਾ ਕਹਿਣਾ ਹੈ ਕਿ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਬੋਰਡ ਨੂੰ ਪੱਤਰ ਤਾਂ ਲਿਖੇ ਹਨ, ਪਰ ਹੁਣ ਉਨ੍ਹਾਂ ਨੂੰ ਕੁਝ ਯਾਦ ਨਹੀਂ ਹੈ ਕਿਉਂਕਿ ਲੋੜੀਂਦੇ ਦਸਤਾਵੇਜ਼ ਉਨ੍ਹਾਂ ਦੇ ਸਾਹਮਣੇ ਨਹੀਂ ਹਨ।

No comments:
Post a Comment