ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਵੱਡਾ ਤੋਹਫਾ!
ਨਵੀਂ ਦਿੱਲੀ, 20 ਫਰਵਰੀ (ਏਜੰਸੀ) - ਕੇਂਦਰ ਸਰਕਾਰ ਦੇ 50 ਲੱਖ ਕਰਮਚਾਰੀਆਂ ਤੇ 30 ਲੱਖ ਪੈਨਸ਼ਨ ਧਾਰਕਾਂ ਲਈ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਇਕ ਵੱਡੀ ਖੁਸ਼ਖ਼ਬਰੀ ਮਿਲ ਸਕਦੀ ਹੈ। ਸੂਤਰਾਂ ਅਨੁਸਾਰ ਸਰਕਾਰ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀ. ਏ.) ਨੂੰ ਵਧਾ ਕੇ ਉਸ ਨੂੰ ਮੂਲ ਵੇਤਨ (ਬੇਸਿਕ ਪੇਅ) ਵਿਚ ਮਿਲਾਉਣ ਜਾ ਰਹੀ ਹੈ। 7ਵੇਂ ਤਨਖਾਹ ਕਮਿਸ਼ਨ ਦੇ ਸੰਦਰਭ ਵਿਚ ਇਹ ਕਦਮ ਚੁੱਕਿਆ ਜਾ ਸਕਦਾ ਹੈ ਤੇ ਕੈਬਨਿਟ ਇਸ 'ਤੇ ਜਲਦੀ ਹੀ ਫੈਸਲਾ ਕਰ ਸਕਦੀ ਹੈ। ਸੂਤਰਾਂ ਅਨੁਸਾਰ ਡੀ. ਏ. ਨੂੰ ਬੇਸਿਕ ਪੇਅ ਵਿਚ ਮਿਲਾਉਣ ਨਾਲ ਇਸ ਵਿਚ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਵੇਗਾ। 5ਵੇਂ ਤਨਖਾਹ ਕਮਿਸ਼ਨ ਸਮੇਂ 50 ਫੀਸਦੀ ਡੀ. ਏ. ਨੂੰ ਬੇਸਿਕ ਪੇਅ ਵਿਚ ਮਿਲਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਅਗਲੇ ਮਹੀਨੇ ਡੀ. ਏ. ਵਿਚ 10 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਨਿਯਮਾਂ ਅਨੁਸਾਰ ਜਦੋਂ ਡੀ. ਏ. 50 ਫੀਸਦੀ ਤੋਂ ਉਪਰ ਹੋ ਜਾਂਦਾ ਹੈ ਤਾਂ ਉਸ ਨੂੰ ਬੇਸਿਕ ਪੇਅ ਵਿਚ ਮਿਲਾ ਦਿੱਤਾ ਜਾਂਦਾ ਹੈ। ਵਧੀਆਂ ਹੋਈਆਂ ਦਰਾਂ ਇਕ ਜਨਵਰੀ, 2014 ਤੋਂ ਲਾਗੂ ਹੋਣਗੀਆਂ।

No comments:
Post a Comment