ਲੈਕਚਰਾਰ ਵੱਲੋਂ ਗ਼ਲਤ ਢੰਗ ਨਾਲ ਤਰੱਕੀ ਲੈਣ ਸਬੰਧੀ ਸਿੱਖਿਆ ਮੰਤਰੀ ਨੂੰ ਸ਼ਿਕਾਇਤ
Posted On February - 22 - 2014
ਪੱਤਰ ਪ੍ਰੇਰਕ
ਤਰਨ ਤਾਰਨ, 21 ਫਰਵਰੀ
ਜ਼ਿਲ੍ਹੇ ਦੇ ਸਰਹੱਦੀ ਬਲਾਕ ਗੰਡੀਵਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਪੰਜਵੜ ਵਿੱਚ ਹੈੱਡ ਟੀਚਰ ਰਹੇ ਸ੍ਰੀ ਰਾਜਪਾਲ, ਜਿਸ ਖਿਲਾਫ਼ ਲੈਕਚਰਾਰ ਦੀ ਤਰੱਕੀ ਗਲਤ ਤਰੀਕੇ ਨਾਲ ਲੈਣ ਦਾ ਕਥਿਤ ਦੋਸ਼ ਹੈ, ਵੱਲੋਂ ਆਪਣੇ ਹੱਕ ਵਿੱਚ ਦਿੱਤਾ ਸਪੱਸ਼ਟੀਕਰਨ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਨਾਲ ਮੇਲ ਨਹੀਂ ਖਾਂਦਾ।
ਇਸ ਸਬੰਧੀ ਜਨਵਾਦੀ ਲੇਖਕ ਸੰਘ ਦੇ ਸਕੱਤਰ ਇੰਦਰ ਸਿੰਘ ਮਾਨ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਹੈ। ਇਸ ਸ਼ਿਕਾਇਤ ਵਿੱਚ ਸ੍ਰੀ ਮਾਨ ਨੇ ਦੋਸ਼ ਲਾਇਆ ਸੀ ਕਿ ਰਾਜਪਾਲ ਨੇ ਆਪਣੀ ਸੇਵਾ ਪੱਤਰੀ ਵਿੱਚ ਹੈੱਡ ਟੀਚਰ ਵਜੋਂ 4.11.93 ਤੋਂ ਮਿਤੀ 16.11.95 ਤਕ ਕੀਤੀ ਸੇਵਾ ਦਾ ਇੰਦਰਾਜ ਨਹੀਂ ਕਰਾਇਆ ਅਤੇ ਇਸ ਤਰ੍ਹਾਂ ਉਨ੍ਹਾਂ 17 ਨਵੰਬਰ 1995 ਨੂੰ ਪੰਜਾਬੀ ਮਾਸਟਰ ਦੀ ਤਰੱਕੀ ਲੈ ਕੇ ਫਿਰ ਲੈਕਚਰਾਰ ਦੀ ਤਰੱਕੀ ਹਾਸਲ ਕੀਤੀ ਹੈ।
ਉਧਰ ਰਾਜਪਾਲ ਨੇ ਆਪਣੇ ਸਪੱਸ਼ਟੀਕਰਨ ਵਿੱਚ ਹੈੱਡ ਟੀਚਰ ਵਜੋਂ ਸੇਵਾ ਕਰਨੀ ਸਵੀਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸੇਵਾ ਪੱਤਰੀ ਵਿੱਚ ਇਸ ਦਾ ਬਾਕਾਇਦਾ ਇੰਦਰਾਜ ਦਰਜ ਹੈ ਜਦੋਂਕਿ ਉਸ ਵੱਲੋਂ ਲੈਕਚਰਾਰ ਵਜੋਂ ਜਿਹੜੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿੱਚ ਸੇਵਾ ਕੀਤੀ ਜਾ ਰਹੀ ਹੈ, ਦੀ ਪ੍ਰਿੰਸੀਪਲ ਵੱਲੋਂ ਸੂਚਨਾ ਦਾ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਵਿਚ ਸ੍ਰੀ ਰਾਜਪਾਲ ਵੱਲੋਂ ਹੈੱਡ ਟੀਚਰ ਵਜੋਂ ਸੇਵਾ ਕਰਨ ਦਾ ਇੰਦਰਾਜ ਕਿਧਰੇ ਵੀ ਨਹੀਂ ਹੈ। ਉਨ੍ਹਾਂ ਇਸ ਸਬੰਧੀ ਇਕ ਇਨਕਰੀਮੈਂਟ ਲੈਣਾ ਖੁਦ ਹੀ ਸਵੀਕਾਰ ਕੀਤਾ ਹੈ। ਇਸ ਦੇ ਨਾਲ ਹੀ ਡੀ.ਪੀ.ਆਈ. (ਸ) ਦੇ ਦਫਤਰ ਦੀ ਅਮਲਾ-2 ਸ਼ਾਖਾ ਨੇ ਆਪਣੇ ਪੱਤਰ ਵਿਚ ਸਪੱਸ਼ਟ ਲਿਖਿਆ ਹੈ ਕਿ ਕੋਈ ਵੀ ਹੈੱਡ ਟੀਚਰ/ਸੈਂਟਰ ਹੈੱਡ ਟੀਚਰ ਦੀ ਪ੍ਰੋਮੋਸ਼ਨ ਮਾਸਟਰ ਕਾਡਰ ਵਿਚ ਨਹੀਂ ਹੋ ਸਕਦੀ।
ਇਸ ਸਬੰਧੀ ਰਾਜਪਾਲ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਸ ਨੇ ਹੈੱਡ ਟੀਚਰ ਤੋਂ ਮਾਸਟਰ ਕਾਡਰ ਦੀ ਪ੍ਰਮੋਸ਼ਨ ਲਈ ਹੈ, ਉਸ ਵੇਲੇ ਅਜਿਹੀ ਕੋਈ ਸ਼ਰਤ ਨਹੀਂ ਸੀ। ਉਧਰ ਇਸ ਸਬੰਧੀ ਵਿਭਾਗੀ ਅਧਿਕਾਰੀ ਆਖਦੇ ਹਨ ਕਿ ਇਹ ਨਿਯਮ ਸਦਾ ਹੀ ਰਿਹਾ ਹੈ ਕਿ ਹੈੱਡ ਟੀਚਰ ਜਾਂ ਸੈਂਟਰ ਹੈੱਡ ਟੀਚਰ ਮਾਸਟਰ ਕਾਡਰ ਵਿੱਚ ਤਰੱਕੀ ਨਹੀਂ ਲੈ ਸਕਦਾ। ਹਾਂ, ਉਸਨੂੰ ਪਹਿਲਾਂ ਡਿਮੋਸ਼ਨ ਲੈਣੀ ਹੋਵੇਗੀ।

No comments:
Post a Comment