ਮਿਡ-ਡੇਅ ਮੀਲ ਖਾਣ ਪਿੱਛੋਂ 55 ਬੱਚਿਆਂ ਦੀ ਤਬੀਅਤ ਵਿਗੜੀ
Posted On March - 11 - 2014
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਾਰਚ
ਜ਼ਿਲ੍ਹਾ ਤਰਨ ਤਾਰਨ ਦੇ ਕਸਬੇ ਝਬਾਲ ਨੇੜਲੇ ਪਿੰਡ ਰਸੂਲਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਬੀਰ ਰਾਜਾ ਤੇਜਾ ਸਿੰਘ ਵਿਖੇ ਅੱਜ ਦੁਪਹਿਰ ਸਮੇਂ ਮਿਡ-ਡੇਅ ਮੀਲ ਦਾ ਭੋਜਨ ਖਾਣ ਮਗਰੋਂ ਕੁਝ ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ਨੂੰ ਨੇੜੇ ਪੀਰ ਬਾਬਾ ਬੁੱਢਾ ਸਾਹਿਬ ਸਥਿਤ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ।
ਪ੍ਰਭਾਵਿਤ ਹੋਏ ਬੱਚਿਆਂ ਦੀ ਗਿਣਤੀ ਲਗਪਗ 55 ਹੈ, ਜਿਨ੍ਹਾਂ ਵਿੱਚ ਮਿਡ-ਡੇਅ ਮੀਲ ਦਾ ਭੋਜਨ ਤਿਆਰ ਕਰਨ ਵਾਲੀ ਔਰਤ ਵੀ ਸ਼ਾਮਲ ਹੈ। ਇਹ ਘਟਨਾ ਦੁਪਹਿਰ ਸਮੇਂ ਸਕੂਲ ਦੀ ਅੱਧੀ ਛੁੱਟੀ ਦੌਰਾਨ ਵਾਪਰੀ। ਉਸ ਵੇਲੇ ਬੱਚੇ ਖੇਡ ਰਹੇ ਸਨ ਕਿ ਅਚਾਨਕ ਉਲਟੀਆਂ ਕਰਨ ਲੱਗ ਪਏ। ਸਕੂਲ ਪ੍ਰਬੰਧਕਾਂ ਨੇ ਤੁਰੰਤ ਐਂਬੂਲੈਂਸ ਸੱਦ ਕੇ ਬੱਚਿਆਂ ਨੂੰ ਹਸਪਤਾਲ ਭੇਜਿਆ। ਸਕੂਲ ਦੇ ਮੁੱਖ ਅਧਿਆਪਕ ਨੇ ਆਖਿਆ ਕਿ ਬੱਚਿਆਂ ਨੇ ਸਕੂਲ ਦੇ ਵਿਹੜੇ ਨੇੜੇ ਇਕ ਰੁੱਖ ਦੇ ਫਲ ਖਾਧੇ ਸਨ, ਜਿਨ੍ਹਾਂ ਨੂੰ ਖਾਣ ਮਗਰੋਂ ਉਨ੍ਹਾਂ ਦੀ ਤਬੀਅਤ ਵਿਗੜੀ। ਦੂਜੇ ਪਾਸੇ ਇਹੀ ਫਲ ਸਕੂਲ ਦੀ ਇਕ ਅਧਿਆਪਕਾ ਨੇ ਵੀ ਖਾਧੇ ਸਨ ਪਰ ਉਸ ਨੂੰ ਅਜਿਹਾ ਕੁਝ ਨਹੀਂ ਹੋਇਆ। ਬੱਚਿਆਂ ਦੀ ਅਚਨਚੇਤੀ ਤਬੀਅਤ ਵਿਗੜਨ ਦੀ ਖ਼ਬਰ ਮਿਲਣ ’ਤੇ ਪ੍ਰਸ਼ਾਸਨ ਤੇ ਹੋਰ ਅਮਲਾ ਮੌਕੇ ’ਤੇ ਪੁੱਜ ਗਿਆ, ਜਿਨ੍ਹਾਂ ਵਿੱਚ ਐਸ.ਡੀ.ਐਮ., ਤਹਿਸੀਲਦਾਰ, ਸਿਵਲ ਸਰਜਨ ਤੇ ਹੋਰ ਸ਼ਾਮਲ ਸਨ। ਐਸ.ਡੀ.ਐਮ. ਨੇ ਮੌਕੇ ’ਤੇ ਆਦੇਸ਼ ਦਿੱਤੇ ਕਿ ਬੱਚਿਆਂ ਵੱਲੋਂ ਖਾਧੇ ਫਲ ਅਤੇ ਮਿਡ-ਡੇਅ ਮੀਲ ਦੇ ਭੋਜਨ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੀ ਰਿਪੋਰਟ ਆਉਣ ਮਗਰੋਂ ਇਸ ਬਾਰੇ ਅਗਲੀ ਕਾਰਵਾਈ ਹੋਵੇਗੀ।
ਇਸ ਬਾਰੇ ਡਿਪਟੀ ਡੀ.ਈ.ਓ. ਕੁਲਵੰਤ ਸਿੰਘ ਨੇ ਆਖਿਆ ਕਿ ਬੱਚਿਆਂ ਦੀ ਤਬੀਅਤ ਫਲ ਖਾਣ ਨਾਲ ਵਿਗੜੀ ਹੈ, ਨਾ ਕਿ ਮਿਡ ਡੇਅ ਮੀਲ ਦਾ ਭੋਜਨ ਖਾਣ ਨਾਲ।

No comments:
Post a Comment