ਹੁਣ ਡਾਕਟਰੀ ਦੀ ਪੜ੍ਹਾਈ ਹੋਈ ਹੋਰ ਮਹਿੰਗੀ
Posted On March - 10 - 2014
ਕਮਲਜੀਤ ਸਿੰਘ ਬਨਵੈਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਾਰਚ
ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਹੀ ਐਮ.ਬੀ.ਬੀ.ਐਸ. ਅਤੇ ਬੀ.ਡੀ.ਐਸ. ਦੀ ਫੀਸ ਵਧਾ ਦਿੱਤੀ ਹੈ। ਫੀਸ ਵਿੱਚ ਦਸ ਫੀਸਦੀ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ 7 ਮਾਰਚ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ ਅਗਲੇ ਵਿਦਿਅਕ ਸਾਲ ਤੋਂ ਲਾਗੂ ਹੋ ਜਾਵੇਗਾ।
ਸਰਕਾਰ ਵੱਲੋਂ ਟਿਊਸ਼ਨ ਦੇ ਨਾਲ ਨਾਲ ਹੋਸਟਲਾਂ ਦੇ ਕਿਰਾਏ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਨਵੇਂ ਫ਼ੈਸਲੇ ਅਨੁਸਾਰ ਸਿੰਗਲ ਰੂਮ ਦਾ ਕਿਰਾਇਆ ਵਧ ਕੇ 16,500 ਰੁਪਏ ਸਾਲਾਨਾ ਹੋ ਗਿਆ ਹੈ ਜਦਕਿ ਸਪੈਸ਼ਲ ਰੂਮ ਦਾ ਕਿਰਾਇਆ 26,400 ਰੁਪਏ ਪ੍ਰਤੀ ਸਾਲ ਕਰ ਦਿੱਤਾ ਗਿਆ ਹੈ। ਬਿਜਲੀ ਅਤੇ ਪਾਣੀ ਦਾ ਬਿੱਲ ਇਸ ਤੋਂ ਵੱਖਰਾ ਭਰਨਾ ਪਿਆ ਕਰੇਗਾ। ਦਾਖ਼ਲਾ ਲੈਣ ਵੇਲੇ 27,500 ਰੁਪਏ ਹੋਸਟਲ ਸਕਿਓਰਿਟੀ ਦੇ ਵੱਖਰੇ ਜਮ੍ਹਾਂ ਕਰਵਾਉਣੇ ਪੈਣਗੇ।
ਪੁਰਾਣੀ ਅਤੇ ਤਾਜ਼ਾ ਵਧੀ ਫੀਸ ਦੇ ਵੇਰਵੇ ਇਸ ਪ੍ਰਕਾਰ ਹਨ। ਐਮ.ਬੀ.ਬੀ.ਐਸ. ਕੋਰਸ ਦੀ ਸਰਕਾਰੀ ਕੋਟੇ ਤਹਿਤ ਪਹਿਲਾਂ ਫੀਸ 2 ਲੱਖ ਰੁਪਏ ਸੀ, ਜੋ ਹੁਣ ਵਧਾ ਕੇ 2.20 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਕੋਰਸ ਦੀ ਪ੍ਰਬੰਧਕੀ ਕੋਟੇ ਤਹਿਤ ਪਹਿਲਾਂ ਫੀਸ 6 ਲੱਖ ਰੁਪਏ ਸੀ, ਜੋ ਹੁਣ ਵਧਾ ਕੇ 6.60 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਐਨ.ਆਰ.ਆਈ. ਕੋਟੇ ਦੀ ਪਹਿਲਾਂ ਇੱਕ ਲੱਖ ਡਾਲਰ ਫੀਸ ਸੀ ਅਤੇ ਹੁਣ ਵਧਾ ਕੇ 1.10 ਲੱਖ ਡਾਲਰ ਕਰ ਦਿੱਤੀ ਗਈ ਹੈ। ਬੀ.ਡੀ.ਐਸ. ਕੋਰਸ ਦੀ ਸਰਕਾਰੀ ਕੋਟੇ ਤਹਿਤ ਪਹਿਲਾਂ ਫੀਸ 1.05 ਲੱਖ ਰੁਪਏ ਸੀ, ਜੋ ਹੁਣ ਵਧਾ ਕੇ 1.65 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਕੋਰਸ ਦੀ ਪ੍ਰਬੰਧਕੀ ਕੋਟੇ ਤਹਿਤ ਪਹਿਲਾਂ ਫੀਸ 2 ਲੱਖ ਰੁਪਏ ਸੀ, ਜੋ ਹੁਣ ਵਧਾ ਕੇ 2.20 ਲੱਖ ਰੁਪਏ ਕਰ ਦਿੱਤੀ ਗਈ ਹੈ ਜਦਕਿ ਐਨ.ਆਰ.ਆਈ. ਕੋਟੇ ਦੀ ਪਹਿਲਾਂ 40 ਹਜ਼ਾਰ ਡਾਲਰ ਫੀਸ ਸੀ, ਜੋ ਹੁਣ ਵਧਾ ਕੇ 44 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ।
ਮੈਡੀਕਲ ਕਾਲਜਾਂ ਦੀ ਫੀਸ ਵਿੱਚ ਦਸ ਸਾਲਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਰਕਾਰ ਵੱਲੋਂ ਪਿਛਲੇ ਸਾਲ ਵਾਧੇ ਲਈ ਕਮੇਟੀ ਕਾਇਮ ਕੀਤੀ ਗਈ ਸੀ ਜਦਕਿ ਇਸ ਵਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵਾਧੇ ਦੇ ਪ੍ਰਸਤਾਵ ’ਤੇ ਹੀ ਮੋਹਰ ਲਾ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਸ ਵਾਰ ਪੂਰੇ ਕੋਰਸ ਦੀ ਫੀਸ ਨੂੰ ਹਰੇਕ ਸਾਲ ਲਈ ਅਲੱਗ ਅਲੱਗ ਵੰਡ ਦਿੱਤਾ ਗਿਆ ਹੈ। ਇਸ ਨਾਲ ਕਾਲਜਾਂ ਕੋਲ ਵੱਧ ਘੱਟ ਫੀਸ ਵਸੂਲ ਕਰਨ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੀ ਗਿਣਤੀ 10 ਹੈ ਅਤੇ ਇਨ੍ਹਾਂ ’ਚੋਂ ਕੇਵਲ ਤਿੰਨ ਸਰਕਾਰੀ ਹਨ। ਇਨ੍ਹਾਂ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੀਆਂ ਸੀਟਾਂ ਦੀ ਗਿਣਤੀ 950 ਹੈ। ਪਿਛਲੇ ਸਾਲ ਦੋ ਕਾਲਜਾਂ ’ਤੇ ਦਾਖ਼ਲੇ ਲਈ ਰੋਕ ਲਾਏ ਜਾਣ ਕਾਰਨ 850 ਸੀਟਾਂ ਭਰੀਆਂ ਗਈਆਂ ਸਨ। ਰਾਜ ਵਿੱਚ ਦੋ ਸਰਕਾਰੀ ਡੈਂਟਲ ਅਤੇ 14 ਪ੍ਰਾਈਵੇਟ ਡੈਂਟਲ ਕਾਲਜ ਹਨ ਅਤੇ ਇਨ੍ਹਾਂ ਵਿੱਚ ਬੀ.ਡੀ.ਐਸ. ਦੀਆਂ 1300 ਸੀਟਾਂ ਹਨ। ਇਨ੍ਹਾਂ ਕਾਲਜਾਂ ਵਿੱਚ ਦਾਖ਼ਲਾ ਆਲ ਇੰਡੀਆ ਸੰਯੁਕਤ ਟੈਸਟ ਦੀ ਮੈਰਿਟ ਅਨੁਸਾਰ ਹੋਵੇਗਾ। ਕਾਲਜਾਂ ਵਿੱਚ 50 ਫ਼ੀਸਦੀ ਸੀਟਾਂ ਜਨਰਲ ਕੋਟੇ ’ਚੋਂ ਭਰੀਆਂ ਜਾਂਦੀਆਂ ਹਨ ਜਦਕਿ 35 ਫ਼ੀਸਦ ਪ੍ਰਬੰਧਕੀ ਕੋਟੇ ਲਈ ਅਤੇ 15 ਫ਼ੀਸਦ ਐਨ.ਆਰ.ਆਈ. ਕੋਟੇ ਲਈ ਰਾਖਵੀਆਂ ਹੁੰਦੀਆਂ ਹਨ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਤੇਜਵੀਰ ਸਿੰਘ ਨੇ ਕਿਹਾ ਹੈ ਕਿ ਫ਼ੀਸ ਵਿੱਚ ਦਸ ਫ਼ੀਸਦੀ ਦਾ ਰੁਟੀਨ ਵਾਧਾ ਹੈ ਅਤੇ ਇਸ ਲਈ ਕਿਸੇ ਕਮੇਟੀ ਦੇ ਗਠਨ ਦੀ ਲੋੜ ਨਹੀਂ ਸੀ।

No comments:
Post a Comment