|
| ਚੰਡੀਗੜ੍ਹ, 30 ਨਵੰਬਰ
(ਬਾਬੂਸ਼ਾਹੀ ਬਿਉਰੋ): ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ
ਦੌਰਾਨ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸ੍ਰੀ ਕੇ.ਡੀ. ਵਾਸੂਦੇਵਾ ਨੂੰ ਇਕ ਵਾਰ ਫਿਰ
ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ।
ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਿ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ
ਪੰਜਾਬ ਦੀਆਂ 9 ਪੈਨਸ਼ਨਰਜ਼ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਨੁਮਾਇੰਦਿਆਂ ਨੇ
ਸਰਕਾਰ ਪਾਸੋਂ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ, ਮੌਜੂਦਾ
ਪੈਨਸ਼ਨਰਾਂ ਨੂੰ ਪੈਨਸ਼ਨ ਦੀ 20 ਫੀਸਦੀ ਅੰਤ੍ਰਿਮ ਰਾਹਤ (ਘੱਟੋ-ਘੱਟ 2000 ਰੁਪਏ), ਪੈਨਸ਼ਨ
ਦੀ ਮੌਜੂਦਾ ਦਰ 50 ਫੀਸਦੀ ਤੋਂ ਵਧਾ ਕੇ 67 ਫੀਸਦੀ ਕਰਨ, ਨਗਦੀ ਰਹਿਤ ਇਲਾਜ ਸਹੂਲਤ ਅਤੇ
ਮੈਡੀਕਲ ਭੱਤਾ ਵਧਾ ਕੇ 1200 ਰੁਪਏ ਮਹੀਨਾ ਤੈਅ ਕੀਤਾ ਜਾਵੇ।
ਐਸੋਸੀਏਸ਼ਨ ਦੇ ਉਪ ਪ੍ਰਧਾਨ ਸ੍ਰੀ ਏ.ਸੀ. ਸ਼ਰਮਾ, ਵਿੱਤ ਸਲਾਹਕਾਰ ਸ੍ਰੀ ਗੁਰਨਾਮ
ਸਿੰਘ ਅਤੇ ਸ੍ਰੀ ਹੁਕਮ ਚੰਦ ਬਾਂਸਲ ਨੇ ਮੰਗਾਂ ਬਾਰੇ ਵਿਸਥਾਰ ਵਿੱਚ ਦੱਸਿਆ। ਵੱਖ-ਵੱਖ
ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਵਿਚਾਰ-ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਸ੍ਰੀ ਕੇ.ਡੀ. ਵਾਸੂਦੇਵ ਨੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ
ਸਾਰੀਆਂ ਜਾਇਜ਼ ਮੰਗਾਂ ਸਰਕਾਰ ਕੋਲ ਢੁਕਵੇਂ ਮੰਚ 'ਤੇ ਉਠਾਈਆਂ ਜਾਣਗੀਆਂ। ਉਨ੍ਹਾਂ ਨੇ
ਐਸੋਸੀਏਸ਼ਨਾਂ ਨੂੰ ਪੈਨਸ਼ਨਰਾਂ ਦੀ ਭਲਾਈ ਲਈ ਇਕ ਮੰਚ 'ਤੇ ਇਕੱਠੇ ਹੋਣ ਦੀ ਸਲਾਹ ਦਿੱਤੀ।
ਇਸ ਮੌਕੇ ਸ੍ਰੀ ਵਾਸੂਦੇਵਾ ਨੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ
ਪੈਨਸ਼ਨਰਾਂ ਦਾ ਸੁਧਰਿਆ ਹੋਇਆ ਐਡੀਸ਼ਨ ਜਾਰੀ ਕੀਤਾ ਅਤੇ ਸ੍ਰੀ ਏ.ਸੀ. ਸ਼ਰਮਾ ਦੀ ਅਗਵਾਈ
ਵਿੱਚ ਉਪ ਪ੍ਰਧਾਨ ਸ੍ਰੀ ਏ.ਸੀ. ਸ਼ਰਮਾ, ਵਿੱਤ ਸਲਾਹਕਾਰ ਸ੍ਰੀ ਗੁਰਨਾਮ ਸਿੰਘ ਅਤੇ ਸ੍ਰੀ
ਹੁਕਮ ਚੰਦ ਬਾਂਸਲ ਵੱਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ।
ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਕੇ.ਐਲ. ਭਾਰਗਵ ਨੇ ਉਪ ਪ੍ਰਧਾਨ ਸ੍ਰੀ
ਏ.ਸੀ. ਸ਼ਰਮਾ, ਵਿੱਤ ਸਲਾਹਕਾਰ ਸ੍ਰੀ ਗੁਰਨਾਮ ਸਿੰਘ ਅਤੇ ਸ੍ਰੀ ਹੁਕਮ ਚੰਦ ਬਾਂਸਲ ਦੀ
ਗਤੀਵਿਧੀਆਂ 'ਤੇ ਚਾਨਣਾ ਪਾਇਆ। |
|
No comments:
Post a Comment